ਭਵਾਨੀਗੜ੍ਹ -(ਮਨਦੀਪ ਕੌਰ )- ਭਵਾਨੀਗੜ੍ਹ ਤਹਿਸੀਲ ਕੰਪਲੈਕਸ ਵਿੱਚ ਸਥਿਤ ਖਜ਼ਾਨਾ ਦਫਤਰ ਵਿੱਚ ਤੈਨਾਤ ਇੱਕ ਏਐਸਆਈ ਦੀ ਆਪਣੀ ਸਰਵਿਸ ਅਸਲੇ ਵਿੱਚੋਂ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਮੁਲਾਜ਼ਮ ਦੇ ਵਿੱਚ ਆਣ ਪੁਸ਼ਪਿੰਦਰ ਸਿੰਘ ਵਾਸੀ ਭਵਾਨੀਗੜ੍ਹ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਏਐਸਆਈ ਪੁਸ਼ਪਿੰਦਰ ਸਿੰਘ ਉਮਰ 48 ਸਾਲ ਪਿਛਲੇ ਕਾਫੀ ਸਮੇਂ ਤੋਂ ਭਵਾਨੀਗੜ੍ਹ ਖਜ਼ਾਨਾ ਦਫਤਰ ਵਿੱਚ ਸੁਰੱਖਿਆ ਮੁਲਾਜ਼ਮ ਵਜੋਂ ਡਿਊਟੀ ਨਿਭਾ ਰਿਹਾ ਸੀ ਜਿਸ ਦੀ ਰਿਹਾਇਸ਼ ਤਹਿਸੀਲ ਕੰਪਲੈਕਸ ਤੋਂ ਮਹਿਜ਼ ਕੁਝ ਹੀ ਦੂਰੀ ਉੱਤੇ ਸੀ ਇਸ ਸਬੰਧੀ ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਮ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੋਸਟਮਾਰਟਮ ਦੀ ਰਿਪੋਰਟ ਅਤੇ ਪਰਿਵਾਰ ਦੇ ਬਿਆਨਾਂ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ।

