ਪਟਿਆਲਾ -(ਮਨਦੀਪ ਕੌਰ )- ਨਾਭਾ ਵਿੱਚ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਹੋ ਗਏ ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਧੱਕਾ ਮੁੱਕੀ ਵੀ ਹੋਈ ਨਾਬਾ ਦੀ ਡੀਐਸਪੀ ਮਨਦੀਪ ਕੌਰ ਨੇ ਆਰੋਪ ਲਗਾਇਆ ਹੈ ਕਿ ਕਿਸਾਨਾਂ ਨੇ ਉਸ ਦੇ ਨਾਲ ਧੱਕਾ ਮੁੱਕੀ ਕੀਤੀ ਅਤੇ ਉਸਦੇ ਬਾਲ ਵੀ ਖਿੱਚੇ ਅਤੇ ਉਸਦੀ ਵਰਦੀ ਉੱਤੇ ਵੀ ਹੱਥ ਪਾਇਆ । ਦੂਜੀ ਤਰਫ ਕਿਸਾਨਾਂ ਦਾ ਕਹਿਣਾ ਹੈ ਕਿ ਡੀਐਸਪੀ ਉਹਨਾਂ ਦੀ ਗੱਡੀ ਉੱਤੇ ਚੜਨ ਲੱਗੀ ਸੀ ਇਸ ਦੌਰਾਨ ਮਾਹੌਲ ਤਨਾਵਪੂਰਵਕ ਹੋ ਗਿਆ ਦਰਅਸਲ ਪਿਛਲੇ ਕੁਝ ਦਿਨਾਂ ਤੋਂ ਟਰਾਲੀਆਂ ਦੇ ਚੋਰੀ ਹੋਣ ਨੂੰ ਲੈ ਕੇ ਨਗਰ ਕੌਂਸਲਿੰਗ ਦੀ ਨੇਤਾ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਗਿਰਫਤਾਰੀ ਦੇ ਵਿਰੋਧ ਵਿੱਚ ਕਿਸਾਨਾਂ ਦੁਆਰਾ ਡੀਐਸਪੀ ਆਫਿਸ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਪ੍ਰਦਰਸ਼ਨ ਵਿੱਚ 4 ਯੂਨੀਅਨ ਸ਼ਾਮਿਲ ਸਨ ।
ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਆਜ਼ਾਦ, ਭਾਰਤੀਏ ਕਿਸਾਨ ਯੂਨੀਅਨ ਭਟੇੜ ਕਲਾ, ਅਤੇ ਕ੍ਰਾਂਤੀਕਾਰੀ ਯੂਨੀਅਨ ਸ਼ਾਮਿਲ ਸਨ । ਉਹਨਾਂ ਦਾ ਕਹਿਣਾ ਹੈ ਕਿ ਸ਼ੰਭੂ ਬਾਰਡਰ ਤੋਂ ਟਰਾਲੀਆਂ ਚੋਰੀ ਹੋਣ ਵਿੱਚ ਸਿੱਧੇ ਤੌਰ ਤੇ ਪੰਕਜ ਪੱਪੂ ਦਾ ਹੱਥ ਹੈ ਜਿਨਾਂ ਨੇ ਟਰਾਲੀਆਂ ਨੂੰ ਆਪਣੇ ਪਲਾਟ ਵਿੱਚ ਲੁਕਾ ਲਿਆ ਸੀ ਕਿਸਾਨਾਂ ਨੇ ਮੰਗ ਕੀਤੀ ਕਿ ਪੁਲਿਸ ਨੇ ਹਲਕੀ ਧਾਰਾ ਲਗਾ ਕੇ ਉਸਨੂੰ ਜਮਾਨਤ ਦੇ ਦਿੱਤੀ ਅਤੇ ਉਸ ਦਿਨ ਤੋਂ ਹੀ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਪ੍ਰਦਰਸ਼ਨ ਦੇ ਦੌਰਾਨ ਜਦੋਂ ਡੀਐਸਪੀ ਮਨਦੀਪ ਕੌਰ ਆਪਣੇ ਦਫਤਰ ਤੋਂ ਬਾਹਰ ਨਿਕਲੀ ਤਾਂ ਕਿਸਾਨਾਂ ਅਤੇ ਡੀਐਸਪੀ ਦੇ ਵਿੱਚ ਕਹਾ-ਸੁਨੀ ਹੋ ਗਈ ਅਤੇ ਮਾਮਲਾ ਇਨਾ ਵੱਧ ਗਿਆ ਕਿ ਕਿਸਾਨ ਅਤੇ ਪੁਲਿਸ ਆਣੋ ਸਾਹਮਣੇ ਹੋ ਗਏ।
ਇਸ ਮੌਕੇ ਨਾਭਾ ਦੀ ਡੀਐਸਪੀ ਮਨਦੀਪ ਕੌਰ ਨੇ ਭਾਵੁਕ ਅੰਦਾਜ ਵਿੱਚ ਕਿਹਾ ਕਿ ਮੈਂ ਇਹਨਾਂ ਨੂੰ ਧਰਨਾ ਦੇਣ ਤੋਂ ਬਿਲਕੁਲ ਨਹੀਂ ਰੋਕਿਆ ਉਹ ਧਰਨਾ ਦੇ ਰਹੇ ਸਨ ਅਤੇ ਮੈਂ ਉਹਨਾਂ ਨਾਲ ਗੱਲਬਾਤ ਕਰਨ ਲਈ ਬਾਹਰ ਆਈ ਜਦੋਂ ਮੈਂ ਗੱਡੀ ਲੈ ਕੇ ਕਿਸੇ ਜਰੂਰੀ ਕੰਮ ਲਈ ਨਿਕਲ ਰਹੀ ਸੀ ਤਾਂ ਉਹਨਾਂ ਨੇ ਮੇਰੀ ਗੱਡੀ ਰੋਕ ਕੇ ਮੇਰੇ ਨਾਲ ਧੱਕਾ ਮੁੱਕੀ ਕੀਤੀ। ਉਨਾਂ ਨੇ ਮੇਰੀ ਯੂਨੀਫਾਰਮ ਉੱਤੇ ਵੀ ਹੱਥ ਪਾਇਆ ਮੇਰੇ ਬਾਲਾਂ ਨੂੰ ਵੀ ਖਿੱਚਿਆ। ਇਹਨਾਂ ਨੇ ਬਹੁਤ ਹੀ ਬੁਰੀ ਤਰ੍ਹਾਂ ਮੇਰੇ ਨਾਲ ਬਦਤਮੀਜੀ ਕੀਤੀ ਜੋ ਕਿ ਬਹੁਤ ਹੀ ਗਲਤ ਗੱਲ ਹੈ। ਡੀਐਸ ਪੀ ਮਨਦੀਪ ਕੌਰ ਨੇ ਕਿਹਾ ਕਿ ਉਹ ਉਹਨਾਂ ਦੇ ਖਿਲਾਫ ਕਾਰਵਾਈ ਕਰੇਗੀ ਇਸ ਮੌਕੇ ਉੱਤੇ ਕਿਸਾਨ ਨੇਤਾ ਗਮਦੂਰ ਸਿੰਘ ਅਤੇ ਹੋਰ ਕਿਸਾਨ ਨੇਤਾਵਾਂ ਨੇ ਕਿਹਾ ਕਿ ਅਸੀਂ ਸ਼ਾਂਤੀ ਪੂਰਵਕ ਧਰਨਾ ਦੇ ਰਹੇ ਸੀ ਅਤੇ ਇਨਸਾਫ ਦੀ ਮੰਗ ਕਰ ਰਹੇ ਸੀ ਲੇਕਿਨ ਡੀਐਸਪੀ ਨੇ ਆ ਕੇ ਸਾਡੇ ਨਾਲ ਬਦਤਮੀਜ਼ੀ ਕੀਤੀ ਅਤੇ ਸਾਡੀ ਗੱਡੀ ਉੱਤੇ ਚੜਨ ਦੀ ਕੋਸ਼ਿਸ਼ ਕੀਤੀ । ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਦੀ ਗੱਡੀ ਉਦੋਂ ਤੱਕ ਨਹੀਂ ਨਿਕਲਣ ਦੇਣਗੇ ਜਦੋਂ ਤੱਕ ਉਹ ਉਹਨਾਂ ਦੀ ਗੱਲ ਨਹੀਂ ਸੁਣਨਗੇ।