ਜਲੰਧਰ-(ਮਨਦੀਪ ਕੌਰ )- ਕੋਟ ਦੇ ਵਿੱਚ ਬਾਹਰ ਐਸੋਸੀਏਸ਼ਨ ਨੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਅੱਜ ਬਾਰ ਐਸੋਸੀਏਸ਼ਨ ਵੱਲੋਂ “ਨੋ ਵਰਕਿੰਗ ਡੇ “ਐਲਾਨਿਆ ਗਿਆ । ਦਰਅਸਲ , ਐਡਵੋਕੇਟ ਸੰਦੀਪ ਸਚਦੇਵਾ ਨੂੰ ਮਿਲੀ ਧਮਕੀ ਨੂੰ ਲੈ ਕੇ ਕੋਈ ਕਾਰਵਾਈ ਨਾ ਕਰਨ ਦੇ ਕਾਰਨ ਬਾਹਰ ਐਸੋਸੀਏਸ਼ਨ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਜਿਸ ਕਾਰਨ ਅੱਜ ਕੋਰਟ ਦੇ ਵਿੱਚ ਨੌ ਵਰਕਿੰਗ ਡੇ ਐਲਾਨਿਆ ਗਿਆ ਹੈ । ਬਾਹਰ ਐਸੋਸੀਏਸ਼ਨ ਵੱਲੋਂ ਪੁਲਿਸ ਦੀ ਲਾਪਰਵਾਹੀ ਅਤੇ ਪਕਸ਼-ਪਾਤ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਨੇ ਪੁਲਿਸ ਦੇ ਇਸ ਰਵਏ ਨੂੰ ਬਹੁਤ ਹੀ ਨਿੰਦਨੀ ਕਿਹਾ ਹੈ।। ਬਾਹਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਅਦਿਤਿਆ ਜੈਨ ਨੇ ਕਿਹਾ ਕਿ ਉਹਨਾਂ ਦੇ ਸਾਥੀ ਵਕੀਲ ਸੰਦੀਪ ਸਚਦੇਵਾ ਨੂੰ ਫਿਰੋਤੀ ਲਈ ਫੋਨ ਆਉਂਦਾ ਹੈ।
ਆਰੋਪੀ ਨੇ ਵਕੀਲ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਹੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਐਫਆਈਆਰ ਦਰਜ ਤਾਂ ਕਰ ਲਈ ਪਰ ਐਫਆਈਆਰ ਦੇ ਵਿੱਚ ਪੂਰੀਆਂ ਧਾਰਾਵਾਂ ਨਹੀਂ ਲਗਾਈਆਂ ਗਈਆਂ। ਜਿਸ ਤੋਂ ਬਾਅਦ ਉਹਨਾਂ ਨੇ ਆਰੋਪੀ ਨੂੰ ਟਰੈਪ ਲਗਾ ਕੇ ਪੈਸੇ ਲੈਣ ਆਉਣ ਲਈ ਕਿਹਾ। ਜਿਸ ਤੋਂ ਬਾਅਦ ਸ਼ੇਖਾ ਬਾਜ਼ਾਰ ਦਾ ਸੈਮ ਨਾਮਕ ਨੌਜਵਾਨ ਪੈਸੇ ਲੈਣ ਲਈ ਆਇਆ। ਸੀਆਈਏ ਸਟਾਫ ਦੀ ਟੀਮ ਨੇ ਪਹਿਲਾਂ ਤੋਂ ਹੀ ਟਰੈਪ ਲਗਾਇਆ ਹੋਇਆ ਸੀ ਜਦੋਂ ਉਹ ਨੌਜਵਾਨ ਪੈਸੇ ਲੈਣ ਆਇਆ ਤਾਂ ਪੁਲਿਸ ਨੇ ਉਸਨੂੰ ਹੀਰਾਸਤ ਦੇ ਵਿੱਚ ਲੈ ਲਿਆ। ਪਰ ਕੁਝ ਸਮੇਂ ਬਾਅਦ ਪੁਲਿਸ ਨੇ ਉਸ ਨੌਜਵਾਨ ਨੂੰ ਛੱਡ ਦਿੱਤਾ ਇਹ ਕਹਿ ਕੇ ਕਿ ਇਹ ਇੱਕ ਪੀੜਿਤ ਹੈ। ਪ੍ਰਧਾਨ ਅਦਿਤਿਆ ਜੈਨ ਨੇ ਅੱਗੇ ਕਿਹਾ ਕਿ ਜੋ ਵਿਅਕਤੀ ਪੈਸੇ ਲੈਣ ਆ ਹੀ ਗਿਆ ਉਹ ਨਿਰਦੋਸ਼ ਕਿਵੇਂ ਹੋਇਆ। ਪਰ ਪੁਲਿਸ ਨੇ ਉਹਨਾਂ ਨੂੰ ਟਰਕਾਉਂਦਿਆਂ ਹੋਇਆ ਕਿਹਾ ਕਿ ਅਸੀਂ ਜਾਂਚ ਕੀਤੀ ਹੈ ਅਤੇ ਇਹ ਵਿਅਕਤੀ ਨਿਰਦੋਸ਼ ਨਿਕਲਿਆ।
ਬਾਰ ਐਸੋਸੀਏਸ਼ਨ ਦਾ ਆਰੋਪ ਹੈ ਕਿ ਪੁਲਿਸ ਨੇ ਬਿਨਾਂ ਕਿਸੇ ਕਾਰਵਾਈ ਤੋਂ ਉਸ ਵਿਅਕਤੀ ਨੂੰ ਘਰ ਭੇਜ ਦਿੱਤਾ। ਜੈਨ ਨੇ ਸਹਿਮ ਉੱਤੇ ਆਰੋਪ ਲਗਾਉਂਦਿਆਂ ਹੋਇਆ ਕਿਹਾ ਕਿ ਸਹਿਮ ਨੇ ਉਸ ਦੇ ਪਰਿਵਾਰ ਨੂੰ ਅਪੱਤੀ ਜਨਕ ਸ਼ਬਦ ਵੀ ਕਹੇ। ਅਤੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਗੰਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਕੰਟੈਂਟ ਪਾਏ ਹਨ। ਜਦੋਂ ਇਸ ਬਾਰੇ ਦੇ ਵਿੱਚ ਪੁਲਿਸ ਦੇ ਨਾਲ ਗੱਲ ਕੀਤੀ ਗਈ ਤਾਂ ਪੁਲਿਸ ਨੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਹ ਸਾਰੇ ਕੰਟੈਂਟ ਹਟਵਾ ਦਿੱਤੇ। ਜੈਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੇਂਦਰ ਏਜੰਸੀਆਂ ਤੋਂ ਕਰਵਾਈ ਜਾਵੇ। ਜਿਸ ਕਾਰਨ ਇਸ ਮਾਮਲੇ ਦੀ ਸਹੀ ਤਰਹਾਂ ਤੋਂ ਜਾਂਚ ਪੜਤਾਲ ਹੋ ਸਕੇ। ਜੈਨ ਨੇ ਆਰੋਪ ਲਗਾਇਆ ਹੈ ਕਿ ਇਸ ਆਰੋਪੀ ਨੇ ਪਿਛਲੇ ਡੇਢ ਦੋ ਸਾਲ ਤੋਂ ਅਜਿਹੀਆਂ ਹਰਕਤਾਂ ਕਰਕੇ ਕਾਫੀ ਪੈਸੇ ਕਮਾਏ ਹੋਣਗੇ। ਉਹਨਾਂ ਨੇ ਅੱਗੇ ਕਿਹਾ ਕਿ ਪੁਲਿਸ ਨਾਲ ਗੱਲਬਾਤ ਚੱਲ ਰਹੀ ਹੈ ਸਾਡੀ ਮੰਗ ਇਹੀ ਹੈ ਕਿ ਕੇਸ ਦੇ ਵਿੱਚ ਸਾਰੀਆਂ ਧਾਰਾਵਾਂ ਸਹੀ ਤਰੀਕੇ ਨਾਲ ਲਗਾਈਆਂ ਜਾਣ। ਅਤੇ ਮਾਮਲੇ ਦੀ ਜਾਂਚ ਕੇਂਦਰ ਏਜੰਸੀਆਂ ਤੋਂ ਕਰਵਾਈ ਜਾਵੇ ਤਾਂ ਜੋ ਸਾਰਾ ਮਾਮਲਾ ਕਲੀਅਰ ਹੋ ਸਕੇ।