ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਆਦਮਪੁਰ ਪੁਲਿਸ ਸਟੇਸ਼ਨ ਦੇ ਅਧੀਨ ਹੋਣ ਦੇ ਪਿੰਡ ਕਠਾਰ ਚੌਂਕ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅੰਮ੍ਰਿਤਧਾਰੀ ਬਜ਼ੁਰਗ ਨੂੰ ਇੱਕ ਸਾਬਕਾ ਇੰਸਪੈਕਟਰ ਕੋਲੋਂ ਸਿਰਫ ਲਿਫਟ ਮੰਗਣੀ ਮਹਿੰਗੀ ਪੈ ਗਈ।
ਹੁਸ਼ਿਆਰਪੁਰ ਦੇ ਪਿੰਡ ਬਡਾਲਾ ਮਾਹੀ ਦੇ ਰਹਿਣ ਵਾਲੇ ਇੱਕ ਬਜ਼ੁਰਗ ਜਗਦੇਵ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਕੱਲ ਦੁਪਹਿਰ 2 ਵਜੇ ਦੇ ਕਰੀਬ ਉਹ ਜਲੰਧਰ ਤੋਂ ਬਸ ਤੋਂ ਉਤਰਿਆ ਅਤੇ ਕਪੂਰ ਪਿੰਡ ਕਠਾਰ ਚੌਂਕ ਵਿੱਚ ਖੜਾ ਸੀ। ਉਸ ਨੇ ਸਾਹਮਣੇ ਤੋਂ ਆ ਰਹੇ ਇੱਕ ਸਕੂਟਰ ਚਾਲਕ ਨੂੰ ਲਿਫਟ ਲਈ ਇਸ਼ਾਰਾ ਕੀਤਾ ਬਜ਼ੁਰਗ ਵਿਅਕਤੀ ਦਾ ਦੋਸ਼ ਹੈ ਕਿ ਸਕੂਟਰ ਰੋਕਣ ਤੋਂ ਬਾਅਦ ਡਰਾਈਵਰ ਨੇ ਅਚਾਨਕ ਉਸ ਨੂੰ ਜ਼ੋਰ ਨਾਲ ਧੱਕਾ ਦਿੱਤਾ ਜਿਸ ਨਾਲ ਉਹ ਜਮੀਨ ਉੱਤੇ ਡਿੱਗ ਪਏ।
ਪੀੜਿਤ ਬਜ਼ੁਰਗ ਨੇ ਅੱਗੇ ਦੱਸਿਆ ਕਿ ਦੋਸ਼ੀ ਨੇ ਨਾ ਸਿਰਫ ਉਸ ਦੀ ਪੱਗ ਉਤਾਰੀ ਸਗੋਂ ਉਸ ਦੇ ਵਾਲ ਫੜ ਕੇ ਉਸਨੂੰ ਬੇਰਹਿਮੀ ਨਾਲ ਕੁੱਟਿਆ ਵੀ ਫਿਰ ਮੌਕੇ ਉੱਤੋਂ ਭੱਜ ਗਿਆ ਇਹ ਘਟਨਾ ਨੇੜਲੇ ਸੀਸੀਟੀਵੀ ਵਿੱਚ ਕੈਦ ਹੋ ਗਈ ਪੀੜਿਤ ਜਗਦੇਵ ਸਿੰਘ ਆਪਣੇ ਪਰਿਵਾਰ ਅਤੇ ਪਿੰਡ ਵਾਸੀਆਂ ਨਾਲ ਆਦਮਪੁਰ ਪੁਲਿਸ ਸਟੇਸ਼ਨ ਗਿਆ ਅਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ।
ਇਸ ਸਬੰਧੀ ਪੁਲੀਸ ਸਟੇਸ਼ਨ ਹਾਊਸ ਅਫਸਰ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਦੋਸ਼ੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਕਥਿਤ ਤੌਰ ਤੇ ਦੋਸ਼ੀ ਬੁੱਲੋਵਾਲ ਪੁਲਿਸ ਸਟੇਸ਼ਨ ਹੁਸ਼ਿਆਰਪੁਰ ਤੋਂ ਲਗਭਗ ਦੋ ਸਾਲ ਪਹਿਲਾਂ ਪੁਲਿਸ ਇੰਸਪੈਕਟਰ ਵਜੋਂ ਸੇਵਾ ਮੁਕਤ ਹੋਇਆ ਸੀ। ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਤਾਂ ਉਹ ਸਿੱਖ ਸਮੂਹਾਂ ਦੇ ਸਹਿਯੋਗ ਨਾਲ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕਰਨਗੇ।