ਜਲੰਧਰ -(ਮਨਦੀਪ ਕੌਰ )- ਨੈਸ਼ਨਲ ਹਾਈਵੇ ਉੱਤੇ ਟਰੱਕ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਜੇ ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀਂ ਲੱਗਾ ਹੈ। ਪਰ ਡਰਾਈਵਰ ਦੀ ਸੂਝ ਬੂਝ ਦੇ ਨਾਲ ਭਿਆਨਕ ਹਾਦਸਾ ਵਾਪਰਣ ਤੋਂ ਟਲ ਗਿਆ। ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਟੀਮ ਨੂੰ ਸੂਚਿਤ ਕੀਤਾ ਗਿਆ। ਟੀਮ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ ਹੈ ।
ਜਾਣਕਾਰੀ ਦਿੰਦੇ ਹੋਏ ਟਰੱਕ ਚਾਲਕ ਸੰਦੀਪ ਨੇ ਦੱਸਿਆ ਕਿ ਉਹ ਕਪੂਰਥਲਾ ਤੋਂ ਅੰਬਾਲਾ ਸਾਈਡ ਜਾ ਰਿਹਾ ਸੀ। ਜਦੋਂ ਉਹ ਫਿਲੌਰ – ਗੁਰਾਇਆ ਦੇ ਆਰਸੀ ਪਲਾਜ਼ਾ ਦੇ ਕੋਲ ਪਹੁੰਚਿਆ ਤਾਂ ਗੱਡੀ ਦੇ ਵਿੱਚੋਂ ਟਿਕਟ ਦੀ ਆਵਾਜ਼ ਆਉਣ ਲੱਗੀ ਅਤੇ ਅਚਾਨਕ ਗੱਡੀ ਦੇ ਵਿੱਚੋਂ ਧੂੰਆ ਨਿਕਲਣਾ ਸ਼ੁਰੂ ਹੋ ਗਿਆ। ਪਰ ਉਹ ਗੱਡੀ ਨੂੰ ਹਾਈਵੇ ਉੱਤੇ ਨਹੀਂ ਸੀ ਰੋਕਣਾ ਚਾਹੁੰਦਾ ਨਾਲ ਹੀ ਗੱਡੀ ਬੇਕਾਬੂ ਹੋ ਕੇ ਹਾਈਵੇ ਦੀ ਤੀਜੀ ਲਾਈਨ ਉੱਤੇ ਆ ਗਈ। ਅਤੇ ਸੀਵਰ ਪੁਲੀਆ ਦੇ ਨਾਲ ਟਕਰਾ ਗਈ। ਦੇਖਦੇ ਹੀ ਦੇਖਦੇ ਗੱਡੀ ਦੇ ਵਿੱਚ ਪੂਰੀ ਤਰਹਾਂ ਅੱਗ ਲੱਗ ਗਈ ਅਤੇ ਗੱਡੀ ਪੂਰੀ ਤਰ੍ਹਾਂ ਸੜ ਗਈ। ਜਿਸ ਤੋਂ ਬਾਅਦ ਡਰਾਈਵਰ ਨੇ ਗੱਡੀ ਦੇ ਵਿੱਚੋਂ ਬਾਹਰ ਛਾਲ ਮਾਰੀ ਅਤੇ ਉਥੋਂ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ। ਡਰਾਈਵਰ ਨੇ ਦੱਸਿਆ ਕਿ ਗੱਡੀ ਦੇ ਵਿੱਚ ਬੋਨ ਬਰੈਡ ਸੀ ਜੋ ਕੇ ਗੱਡੀ ਦੇ ਨਾਲ ਹੀ ਸੜ ਕੇ ਸਵਾਹ ਹੋ ਗਏ।
ਆਗੇ ਇਨੀ ਭਿਆਨਕ ਸੀ ਕਿ ਗੁਰਾਇਆ ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਫਾਇਰ ਬ੍ਰਿਗੇਡ ਨੂੰ ਮੌਕੇ ਉੱਤੇ ਬੁਲਾਇਆ। ਫਾਇਰ ਬਰਗੇਡ ਦੀਆਂ ਦੋ ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਗੰਨੀਮਤ ਇਹ ਰਹੀ ਕਿ ਇਸਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੜਕ ਸੁਰੱਖਿਆ ਟੀਮ ਦੇ ਥਾਣਾ ਇਨਚਾਰਜ ਸਰਬਜੀਤ ਨੇ ਦੱਸਿਆ ਕਿ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ । ਗੋਰਾਇਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ।