ਮੋਗਾ -(ਮਨਦੀਪ ਕੌਰ )- ਮੋਗਾ ਦੇ ਕੋਲ ਪੈਂਦੇ ਪਿੰਡ ਰਨੀਆ ਵਿੱਚ ਨਹਿਰ ਦੀ ਪਟੜੀ ਉੱਤੋਂ ਇੱਕ ਕੁੜੀ ਜਖਮੀ ਹਾਲਾਤ ਦੇ ਵਿੱਚ ਮਿਲਣ ਦੀ ਖਬਰ ਸਾਮ੍ਹਣੇ ਆਈ ਹੈ । ਜਾਣਕਾਰੀ ਦੇ ਮੁਤਾਬਿਕ ਪਿੰਡ ਵਿੱਚ ਕਿਸੇ ਦੇ ਘਰ ਵਿਆਹ ਸੀ ਅਤੇ ਉਸ ਵਿਆਹ ਤੋਂ ਹੀ ਕੁੜੀ ਆਪਣੇ ਇੱਕ ਦੋਸਤ ਦੇ ਨਾਲ ਉਥੋਂ ਜਾਂਦੀ ਹੈ। ਪਰ ਬਾਅਦ ਵਿੱਚ ਪਿੰਡ ਦੀ ਨਹਿਰ ਵਾਲੀ ਪਟੜੀ ਤੋਂ ਜਖਮੀ ਹਾਲਤ ਦੇ ਵਿੱਚ ਮਿਲਦੀ ਹੈ। ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਰ ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਪੰਜ ਮੁੰਡਿਆਂ ਵੱਲੋਂ ਮੋਟਰਸਾਈਕਲ ਉੱਤੇ ਕਿਡਨੈਪ ਕਰਕੇ ਲਿਜਾਇਆ ਗਿਆ ਸੀ।
ਜਦ ਕਿ ਕੁੜੀ ਨੇ ਦੱਸਿਆ ਕਿ ਉਹ ਆਪਣੇ ਦੋ ਨੌਜਵਾਨਾਂ ਦੇ ਨਾਲ ਗਈ ਸੀ ਜਿਨਾਂ ਵਿੱਚੋਂ ਇੱਕ ਉਸ ਦਾ ਦੋਸਤ ਸੀ। ਪੀੜੀਤਾਂ ਦਾ ਕਹਿਣਾ ਹੈ ਕਿ ਉਸਨੂੰ ਨਹੀਂ ਪਤਾ ਕਿ ਉਸਦੀ ਇਹ ਹਾਲਤ ਕਿਵੇਂ ਹੋਈ। ਪੀੜਿਤਾਂ ਨੇ ਕਿਹਾ ਕਿ ਜਦੋਂ ਉਹ ਨੌਜਵਾਨਾਂ ਦੇ ਨਾਲ ਗਈ ਤਾਂ ਉਸਦੇ ਚਾਚੇ ਨੇ ਉਸਨੂੰ ਦੇਖ ਲਿਆ ਸੀ ਉਸ ਤੋਂ ਬਾਅਦ ਉਸਨੇ ਆਪਣੇ ਦੋਸਤ ਨੂੰ ਕਿਹਾ ਕਿ ਜਦੀ ਉਹ ਹੁਣ ਘਰ ਵਾਪਸ ਗਏ ਤਾਂ ਉਸਦਾ ਚਾਚਾ ਉਸ ਨੂੰ ਜਾਣ ਤੋਂ ਮਾਰ ਦਵੇਗਾ । ਪਰ ਉਸਦੇ ਦੋਸਤ ਨੇ ਕਿਹਾ ਕਿ ਜਦੋਂ ਉਹ ਕੁੜੀ ਨੂੰ ਘਰ ਲੈ ਗਿਆ ਤਾਂ ਉਸਦੇ ਪਰਿਵਾਰਿਕ ਮੈਂਬਰ ਉਸਨੂੰ ਬੇਦਖਲ ਕਰ ਦੇਣਗੇ। ਉਸ ਤੋਂ ਬਾਅਦ ਉਹਨੂੰ ਨਹੀਂ ਪਤਾ ਕਿ ਉਸ ਦੇ ਸਰੀਰ ਉੱਤੇ ਇਹ ਗੰਭੀਰ ਸੱਟਾਂ ਕਿਵੇਂ ਲੱਗੀਆਂ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ SPD ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅੱਲੀ ਨੇ ਪੁਲਿਸ ਟੀਮ ਦੇ ਨਾਲ ਹਸਪਤਾਲ ਦੇ ਵਿੱਚ ਜਾ ਕੇ ਪੀੜਤਾ ਦਾ ਹਾਲ ਚਾਲ ਜਾਣਿਆ ਅਤੇ ਅਤੇ ਟੀਮਾਂ ਨੂੰ ਉਹਨਾਂ ਮੁੰਡਿਆਂ ਦੀ ਭਾਲ ਕਰਨ ਲਈ ਕਿਹਾ। ਡੀਐਸਪੀ ਨੇ ਕਿਹਾ ਕਿ ਪੀੜਿਤ ਲੜਕੀ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਹੈ। ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਲੜਕੀ ਹਜੇ ਬੋਲਣ ਦੇ ਹਾਲਾਤ ਵਿੱਚ ਨਹੀਂ ਹੈ ਪਰ ਪੁਲਿਸ ਨੇ ਆਪਣੀਆਂ ਟੀਮਾਂ ਬਣਾ ਕੇ ਉਹਨਾਂ ਮੁੰਡਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।