ਫਗਵਾੜਾ -(ਮਨਦੀਪ ਕੌਰ)- ਫਗਵਾੜਾ ਦੇ ਫਲਾਈ ਓਵਰ ਉੱਤੇ ਪੰਜਾਬ ਰੋਡਵੇਜ਼ ਬੱਸਾਂ ਤੇ ਟਿੱਪਰ ਦੀ ਭਿਆਨਕ ਟੱਕਰ ਹੋ ਗਈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ 10 ਲੋਕ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ। ਹਾਦਸੇ ਦੇ ਦੌਰਾਨ ਬੱਸ ਦੇ ਵਿੱਚ ਅੱਠ ਲੋਕ ਸਵਾਰ ਸਨ ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਰੋਡਵੇਜ਼ ਦੇ ਡਰਾਈਵਰ ਦੀ ਅੱਖ ਲੱਗਣ ਦੇ ਕਾਰਨ ਇਹ ਹਾਦਸਾ ਵਾਪਰਿਆ । ਘਟਨਾ ਦੇ ਦੌਰਾਨ ਬੱਸ ਟਿੱਪਰ ਵਿੱਚ ਜਾ ਵੱਜੀ।
ਖਾਲਸਾ ਇਨਾ ਭਿਆਨਕ ਸੀ ਕਿ ਬੱਸ ਡਰਾਈਵਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਬਸ ਦੇ ਵਿੱਚ ਕੁੱਲ ਨੌ ਲੋਕ ਸਵਾਰ ਸਨ ਅਤੇ ਟਿੱਪਰ ਚਾਲਕ ਨੂੰ ਪਾ ਕੇ ਕੁੱਲ ਦਸ ਲੋਕ ਜ਼ਖਮੀ ਹੋ ਗਏ ਬੱਸ ਦੇ ਵਿੱਚ ਸਵਾਰ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਸੀ ਇਸ ਲਈ ਇਸ ਬੱਸ ਦੇ ਵਿੱਚ ਚੜੇ ਸਨ ਜਦੋਂ ਉਹ ਫਗਵਾੜਾ ਦੇ ਕੋਲ ਪਹੁੰਚੇ ਤਾਂ ਬੱਸ ਡਰਾਈਵਰ ਦੀ ਇੱਕ ਦਮ ਅੱਖ ਲੱਗ ਗਈ ਜਿਸ ਕਾਰਨ ਟਿੱਪਰ ਦੇ ਨਾਲ ਟੱਕਰ ਹੋ ਗਈ। ਬੱਸ ਦੇ ਵਿੱਚ ਸਵਾਰ ਸਵਾਰੀਆਂ ਦਾ ਕਹਿਣਾ ਹੈ ਕਿ ਬਸ ਬਹੁਤ ਤੇਜ਼ ਰਫਤਾਰ ਦੇ ਵਿੱਚ ਸੀ।
ਜਖਮੀਆਂ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਉਹਨਾਂ ਦੇ ਕੋਲ ਦਸ ਲੋਕ ਪਹੁੰਚੇ ਸਨ ਜਿੱਥੇ ਇਲਾਜ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀਆਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਉਥੇ ਹੀ ਬਾਕੀ ਜਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਜਲੰਧਰ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ।