ਜਲੰਧਰ -(ਮਨਦੀਪ ਕੌਰ)- ਹੁਸ਼ਿਆਰਪੁਰ ਤੋਂ ਪੰਜ ਸਾਲਾਂ ਮਾਸੂਮ ਦੇ ਨਾਲ ਹੋਏ ਕੁਕਰਮ ਦੀ ਘਟਨਾ ਨੇ ਹਜੇ ਸਾਹ ਹੀ ਨਹੀਂ ਸੀ ਲਿਆ ਕੇ ਇੱਕ ਹੋਰ ਅਜਿਹੀ ਘਟਨਾ ਸਾਹਮਣੇ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਰਾਬੀ ਪਿਤਾ ਵੱਲੋਂ ਆਪਣੀ 10 ਸਾਲਾਂ ਧੀ ਦੇ ਨਾਲ ਗਲਤ ਕੰਮ ਕੀਤਾ ਗਿਆ ਹੈ। ਇਹ ਦਿਲ ਦੇ ਲਾਉਣ ਵਾਲੀ ਘਟਨਾ ਲੰਮਾ ਪਿੰਡ ਚੌਂਕ ਮਛਲੀ ਮਾਰਕੀਟ ਪਾਣੀ ਵਾਲੀ ਟੈਂਕੀ ਦੇ ਕੋਲ ਦੀ ਹੈ। ਜਿੱਥੇ ਇੱਕ ਸ਼ਰਾਬੀ ਪਿਉ ਵੱਲੋਂ ਆਪਣੀ 10 ਸਾਲਾਂ ਧੀ ਦੇ ਨਾਲ ਜਬਰਦਸਤੀ ਕੀਤੀ ਗਈ। ਬੱਚੇ ਦੀ ਮਾਂ ਨੇ ਆਰੋਪੀ ਪਿਓ ਨੂੰ ਮੌਕੇ ਤੇ ਫੜ ਕੇ ਉਸਦੀ ਚੰਗੀ ਤਰਹਾਂ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ।
ਹਾਲਾਂਕਿ ਮੌਕੇ ਉੱਤੇ ਪਹੁੰਚੀ ਥਾਣਾ ਅੱਠ ਅਤੇ ਰਾਮਾ ਮੰਡੀ ਦੀ ਪੁਲਿਸ ਦੇ ਵਿੱਚ ਹੱਦ ਬੰਦੀ ਉਲਝੀ ਰਹੀ ਪਰ ਬਾਅਦ ਵਿੱਚ ਘਟਨਾ ਸਥਲ ਰਾਮਾ ਮੰਡੀ ਦੇ ਇਲਾਕੇ ਵਿੱਚ ਹੋਣ ਦੇ ਕਾਰਨ ਪੁਲਿਸ ਉਸਨੂੰ ਥਾਣੇ ਲੈ ਗਈ। ਖਾਣਾ ਰਾਮਾ ਮੰਡੀ ਦੀ ਪੁਲਿਸ ਨੇ ਆਰੋਪੀ ਪਿਤਾ ਰਾਜਨ ਦੇ ਖਿਲਾਫ ਪਾਸਕੋ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਪੀੜਤਾ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚੇ ਦਾ ਕੰਮ ਕਰਦੀ ਹੈ ਅਤੇ ਬੱਚਿਆਂ ਨੂੰ ਪਾਲਦੀ ਹੈ।
ਪੀੜੀ ਤਾਂ ਦੀ ਮਾਂ ਨੇ ਦੱਸਿਆ ਕਿ ਉਹ 20 ਸਾਲ ਪਹਿਲਾਂ ਆਪਣੇ ਪਤੀ ਅਤੇ ਆਪਣੇ ਬੱਚਿਆਂ ਦੇ ਨਾਲ ਉੱਤਰ ਪ੍ਰਦੇਸ਼ ਤੋਂ ਜਲੰਧਰ ਦੇ ਵਿੱਚ ਰਹਿਣ ਆਈ ਸੀ। ਉਸ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਬੁੱਧਵਾਰ ਨੂੰ ਵੀ ਕੰਮ ਉੱਤੇ ਗਈ ਸੀ ਪਰ ਸ਼ਾਮ ਕਰੀਬ 4 ਵਜੇ ਘਰ ਵਾਪਸ ਆਏ ਤਾਂ ਉਸਦੀ ਬੇਟੀ ਘਰ ਨਹੀਂ ਸੀ ਉਸਨੇ ਆਪਣੀ ਧੀ ਨੂੰ ਕਈ ਜਗਹਾ ਤੇ ਲੱਭਿਆ ਪਰ ਉਸਦਾ ਕੁਝ ਨਹੀਂ ਪਤਾ ਲੱਗਿਆ ਪਰ ਅਖੀਰ ਵਿੱਚ ਜਦੋਂ ਉਹ ਛੱਤ ਉੱਤੇ ਗਈ ਤਾਂ ਉਸਨੇ ਦੇਖਿਆ ਕਿ ਪਤੀ ਇੱਕ ਛੱਤ ਉੱਤੇ ਬਣੇ ਕਮਰੇ ਦੇ ਵਿੱਚ ਬੱਚੀ ਦੇ ਨਾਲ ਨਸ਼ੇ ਵਿੱਚ ਧੁੱਤ ਹੋ ਕੇ ਗਲਤ ਹਰਕਤ ਕਰ ਰਿਹਾ ਸੀ ਜਿਸ ਨੂੰ ਦੇਖ ਕੇ ਉਸਦੇ ਹੋਸ਼ ਉੱਡ ਗਏ ਅਤੇ ਉਸਨੇ ਆਪਣੇ ਘਰ ਵਾਲੇ ਨੂੰ ਧੱਕਾ ਦੇ ਕੇ ਬੇਟੀ ਨੂੰ ਉਸਦੇ ਚੁੰਗਲ ਚੋਂ ਛੁਡਵਾਇਆ।
ਉਸਨੇ ਆਪਣੇ ਪਤੀ ਨੂੰ ਬਾਲਾ ਤੋਂ ਫੜ ਕੇ ਬਾਹਰ ਕੱਢਿਆ ਜੋਰ ਜੋਰ ਦੀਆਂ ਆਵਾਜ਼ਾਂ ਸੁਣ ਕੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਜਿਨਾਂ ਨੂੰ ਉਸਨੇ ਆਪਣੇ ਪਤੀ ਦੀ ਗਲਤ ਹਰਕਤ ਬਾਰੇ ਉਥੋਂ ਦੇ ਲੋਕਾਂ ਨੂੰ ਦੱਸਿਆ ਅਤੇ ਉੱਥੋਂ ਦੇ ਲੋਕਾਂ ਨੇ ਵੀ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਲੋਕਾਂ ਦੀ ਭੀੜ ਵਿੱਚੋਂ ਕਿਸੀ ਨੇ ਹਾਦਸੇ ਬਾਰੇ ਕੰਟਰੋਲ ਰੂਮ ਨੂੰ ਹੀ ਸੂਚਿਤ ਕੀਤਾ ਜਿਸ ਦੇ ਬਾਅਦ ਥਾਣਾ ਅੱਠ ਦੀ ਪੁਲਿਸ ਅਤੇ ਥਾਣਾ ਰਾਮਾ ਮੰਡੀ ਦੀ ਪੁਲਿਸ ਮੌਕੇ ਤੇ ਪਹੁੰਚੀ ਥਾਣਾ ਅੱਠ ਦੀ ਪੁਲਿਸ ਆਰੋਪੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਥਾਣਾ ਰਾਮਾ ਮੰਡੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ।