ਬਿਹਾਰ – ਬਿਹਾਰ ਦੇ ਖਗੜੀਆਂ ਜਿਲੇ ਤੋਂ ਇੱਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਜ ਨੌਜਵਾਨਾਂ ਵੱਲੋਂ ਇੱਕ 14 ਸਾਲਾਂ ਨਾਬਾਲਿਕ ਕੁੜੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ਉਥੇ ਹੀ ਹੁਣ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਆਰੋਪੀਆਂ ਦੇ ਖਿਲਾਫ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦੇ ਹੋਏ ਪੀੜਿਤਾਂ ਦੀ ਮਾਂ ਨੇ ਦੱਸਿਆ ਕਿ ਉਹ ਬਿਹਾਰ ਦੇ ਖੰਗੜੀਆਂ ਜਿਲ੍ਹੇ ਦੇ ਪਰਬਤਾਂ ਥਾਣਾ ਖੇਤਰ ਦੇ ਨਿਵਾਸੀ ਹੈ 12 ਸਤੰਬਰ ਨੂੰ ਉਹਨਾਂ ਦਾ ਗਵਾਂਢੀ ਪਿੰਡ ਦੇ ਇੱਕ ਨੌਜਵਾਨ ਨੇ ਉਹਨਾਂ ਦੀ ਨਾਬਾਲਿਕ ਲੜਕੀ ਦੇ ਨਾਲ ਗੱਲਬਾਤ ਕਰਨ ਲਈ ਉਸਨੂੰ ਘਰੇ ਬੁਲਾਇਆ ਅਤੇ ਫਿਰ ਬਾਈਕ ਉੱਤੇ ਬਿਠਾ ਕੇ ਉਸਦੇ ਪਿੰਡ ਲੈ ਗਿਆ।
ਜਿੱਥੇ ਪਹਿਲਾਂ ਤੋਂ ਹੀ ਬਾਕੀ ਮੁੰਡੇ ਖੜੇ ਹੋਏ ਸਨ ਇਸ ਤੋਂ ਬਾਅਦ ਸਾਰਿਆਂ ਨੇ ਜਬਰਦਸਤੀ ਕੁੜੀ ਨੂੰ ਸ਼ਰਾਬ ਪਲਾਈ ਅਤੇ ਫਿਰ ਉਸਦੇ ਨਾਲ ਬਾਰੀ ਬਾਰੀ ਬਲਾਤਕਾਰ ਕੀਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੌਕੇ ਤੋਂ ਫਰਾਰ ਹੋ ਗਏ। ਵਹੀ ਦੂਸਰੇ ਦਿਨ ਬੱਚੀ ਦੂਸਰੇ ਦਿਨ ਆਪਣੇ ਘਰ ਪਹੁੰਚੀ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਆਪ ਬੀਤੀ ਦੱਸੀ ਪਰਿਵਾਰ ਦੀ ਇੱਜਤ ਦੇ ਕਾਰਨ ਉਹ ਚੁੱਪ ਰਹੇ ਅਤੇ ਉਹਨਾਂ ਨੇ ਪੁਲਿਸ ਨੂੰ ਕੁਝ ਨਹੀਂ ਦੱਸਿਆ।
ਬਾਅਦ ਵਿੱਚ ਹਿੰਮਤ ਕਰ ਪੀੜਤਾ ਦੀ ਮਾਂ ਨੇ ਆਰੋਪੀਆਂ ਦੇ ਖਿਲਾਫ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਘਟਨਾ ਵਿੱਚ ਸ਼ਾਮਿਲ ਮੁੰਡਿਆਂ ਦੀ ਗਿਰਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।