ਲੁਧਿਆਣਾ -(ਮਨਦੀਪ ਕੌਰ )- ਜਗਰਾਉਂ ਦੇ ਵਾਰਡ ਨੰਬਰ 12 ਵਿੱਚ ਖੁਦ ਨੂੰ ਮਹੰਤ ਦੱਸਣ ਵਾਲੇ ਕੁਝ ਲੋਕਾਂ ਵੱਲੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨ ਅਤੇ ਜਬਰਦਸਤੀ ਪੈਸੇ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤਾਂ ਦੇ ਕੱਪੜੇ ਪਾ ਕੇ ਆਪੇ ਮੇਕਅਪ ਕਰਕੇ ਆਪਣੇ ਆਪ ਨੂੰ ਮਹੰਤ ਦਿਖਾ ਕੇ ਲੋਕਾਂ ਕੋਲੋਂ ਵਧਾਈਆਂ ਦੇ ਨਾਮ ਉੱਤੇ ਜਬਰਦਸਤੀ ਪੈਸੇ ਵਸੂਲ ਰਹੇ ਸਨ।
ਇਸ ਸਭ ਦੀ ਸੂਚਨਾ ਮਿਲਣ ਤੇ ਅਸਲੀ ਮਹੰਤ ਵੀ ਮੌਕੇ ਉੱਤੇ ਪਹੁੰਚ ਗਏ ਜਿੱਥੇ ਉਹਨਾਂ ਨੇ ਨਕਲੀ ਮਹੰਤਾ ਤੋਂ ਉਹਨਾਂ ਦੇ ਇਲਾਕੇ ਬਾਰੇ ਦੱਸਿਆ ਪਰ ਉਹ ਗਲਤ ਇਲਾਕਾ ਦਾ ਦੱਸ ਰਹੇ ਸਨ ਅਤੇ ਮੌਕੇ ਤੋਂ ਉੱਤੋਂ ਫਰਾਰ ਹੋਣ ਲੱਗੇ। ਅਸਲੀ ਮਹੰਤਾ ਨੇ ਇਹਨਾਂ ਨੂੰ ਲੋਕਾਂ ਦੀ ਮਦਦ ਦੇ ਨਾਲ ਕਾਬੂ ਕੀਤਾ। ਅਸਲੀ ਮਹੰਤਾਂ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਵਾਲ ਕੱਟ ਦਿੱਤੇ ਅਤੇ ਫਿਰ ਚੰਗੀ ਤਰ੍ਹਾਂ ਇਹਨਾਂ ਦੀ ਛਿੱਤਰ ਪਰੇਡ ਕੀਤੀ।
ਰਾਜੂ ਮਹੰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੇ ਕੁਝ ਨੌਜਵਾਨ ਕੁੜੀਆਂ ਦੇ ਕੱਪੜੇ ਪਾ ਕੇ ਅਤੇ ਮੇਕਅਪ ਕਰਕੇ ਆਪਣੇ ਆਪ ਨੂੰ ਮਹੰਤ ਕਹਿ ਕੇ ਲੋਕਾਂ ਕੋਲੋਂ ਪੈਸੇ ਠੱਗ ਰਹੇ ਸਨ। ਇਹ ਲੋਕ ਢਾਬਿਆਂ ਦੇ ਬਾਹਰ ਖੜੇ ਹੋਣਗੇ ਬੱਸਾਂ ਦੇ ਵਿੱਚੋਂ ਸਵਾਰੀਆਂ ਨੂੰ ਘੇਰ ਕੇ ਉਹਨਾਂ ਕੋਲੋਂ ਪੈਸੇ ਮੰਗ ਰਹੇ ਸਨ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਦੇ ਕਾਰਨ ਹੀ ਮਹੰਤ ਭਾਈਚਾਰਾ ਬਦਨਾਮ ਹੋ ਰਿਹਾ ਹੈ।
ਅੱਗੇ ਉਹਨਾਂ ਨੇ ਇਹ ਵੀ ਕਿਹਾ ਕਿ ਮਹੰਤ ਭਾਈਚਾਰਾ ਕਦੇ ਵੀ ਕਿਸੇ ਨੂੰ ਪੈਸੇ ਦੇਣ ਲਈ ਮਜਬੂਰ ਨਹੀਂ ਕਰਦਾ। ਉਹ ਸਿਰਫ ਖੁਸ਼ੀਆਂ ਵਾਲੀ ਜਗ੍ਹਾ ਉੱਤੇ ਹੀ ਵਧਾਈ ਲੈਣ ਜਾਂਦੇ ਹਨ। ਰਾਜੂ ਮਹੰਤ ਨੇ ਦੱਸਿਆ ਕਿ ਉਹਨਾਂ ਨੂੰ ਪਹਿਲੇ ਵੀ ਅਜਿਹੀਆਂ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਸਨ। ਤਾਂ ਅੱਜ ਉਹਨਾਂ ਨੇ ਇਹਨਾਂ ਨਕਲੀ ਮਹੰਤਾਂ ਨੂੰ ਮੌਕੇ ਤੇ ਹੀ ਫੜ ਲਿਆ ਅਤੇ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ।