ਲਖਨਊ -(ਮਨਦੀਪ ਕੌਰ )- ਲਖਨਊ ਦੇ ਮੋਹਨਲਾਲਗੰਜ ਇਲਾਕੇ ਤੋਂ ਇੱਕ ਬਹੁਤ ਹੀ ਦੁਖਦਈ ਖਬਰ ਸਾਹਮਣੇ ਆਈ ਹੈ। ਜਿੱਥੇ ਛੇਵੀਂ ਕਲਾਸ ਦੇ ਵਿੱਚ ਪੜ੍ਨ ਵਾਲੇ ਇੱਕ ਵਿਦਿਆਰਥੀ ਵੱਲੋਂ 13 ਲੱਖ ਰੁਪਏ ਆਨਲਾਈਨ ਗੇਮਿੰਗ ਦੇ ਵਿੱਚ ਗਵਾ ਦਿੱਤੇ ਗਏ। ਇਸ ਸਭ ਤੋਂ ਪਰੇਸ਼ਾਨ ਹੋ ਕੇ ਉਸ ਵਿਦਿਆਰਥੀ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ। ਪਰਿਵਾਰਿਕ ਮੈਂਬਰ ਉਸਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਪਰ ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ।
ਇਸ ਘਟਨਾ ਦੀ ਸੂਚਨਾ ਮੋਹਨਲਾਲਗੰਜ ਇਲਾਕੇ ਦੇ ਪੁਲਿਸ ਸਟੇਸ਼ਨ ਵਿੱਚ ਦੇ ਦਿੱਤੀ ਗਈ ਹੈ । ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮ੍ਰਿਤਕ ਦੀ ਦੇਹ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਅਤੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਦੇ ਵਿੱਚ ਭੇਜ ਦਿੱਤਾ। ਮ੍ਰਿਤਕ ਯਸ਼ ਦੇ ਪਿਤਾ ਰੰਗ ਦਾ ਕੰਮ ਕਰਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਜਸ਼ ਦੇ ਪਿਤਾ ਵੱਲੋਂ ਦੋ ਸਾਲ ਪਹਿਲੇ ਆਪਣੀ ਜਮੀਨ ਵੇਚ ਕੇ 3 ਲੱਖ ਰੁਪਏ ਯੂਨੀਅਨ ਬੈਂਕ ਦੇ ਖਾਤੇ ਦੇ ਵਿੱਚ ਜਮਾ ਕਰਵਾਇਆ ਗਿਆ ਸੀ। ਸੋਮਵਾਰ ਨੂੰ ਜਦੋਂ ਉਹ ਆਪਣੀ ਪਾਸ ਬੁੱਕ ਅਪਡੇਟ ਕਰਵਾਉਣ ਵਾਸਤੇ ਬੈਂਕ ਗਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ 13 ਲੱਖ ਰੁਪਏ ਉਹਨਾਂ ਦੇ ਅਕਾਊਂਟ ਵਿੱਚੋਂ ਘੱਟ ਹਨ। ਜਿਸ ਦੇ ਚਲਦੇ ਉਹ ਹੈਰਾਨ ਹੋ ਗਏ ਜਦੋਂ ਪੂਰੀ ਜਾਂਚ ਕੀਤੀ ਤਾਂ ਪਤਾ ਚੱਲਿਆ ਇਹ ਪੈਸੇ ਆਨਲਾਈਨ ਗੇਮਿੰਗ ਫਰੀ ਫਾਇਰ ਗੇਮ ਦੇ ਵਿੱਚ ਲਗਾਏ ਗਏ ਸਨ। ਜਦੋਂ ਯਸ਼ ਦੇ ਪਿਤਾ ਨੇ ਘਰ ਆ ਕੇ ਇਸ ਬਾਰੇ ਗੱਲ ਕੀਤੀ ਤਾਂ ਪਹਿਲਾਂ ਉਹ ਟਾਲ ਮਟੋਲ ਕਰਦਾ ਰਿਹਾ। ਫਿਰ ਆਖਿਰਕਾਰ ਉਸ ਨੇ ਆਪਣੀ ਗਲਤੀ ਮੰਨ ਲਈ ਅਤੇ ਦੱਸਿਆ ਕਿ ਉਹ ਆਨਲਾਈਨ ਗੇਮ ਫਰੀ ਫਾਇਰ ਖੇਲ ਦਾ ਸੀ ਜਿਸਦੇ ਵਿੱਚੋਂ ਉਹ ਇਹ ਸਾਰਾ ਪੈਸਾ ਹਾਰ ਚੁੱਕਾ ਹੈ।
ਇਹ ਸਾਰਾ ਕੁਝ ਹੋਣ ਦੇ ਬਾਅਦ ਵੀ ਯਸ਼ ਦੇ ਪਿਤਾ ਨੇ ਉਸ ਨੂੰ ਡਾਂਟਿਆ ਜਾਂ ਝਿੜਕਿਆ ਨਹੀਂ ਬਲਕਿ ਉਸਨੂੰ ਪਿਆਰ ਦੇ ਨਾਲ ਸਮਝਾਇਆ ਅਤੇ ਉਸਦੇ ਟਿਊਸ਼ਨ ਟੀਚਰ ਨੇ ਵੀ ਇਹ ਯਕੀਨ ਦਵਾਇਆ ਕਿ ਉਹ ਯਸ਼ ਦੇ ਨਾਲ ਗੱਲ ਕਰਨਗੇ ਅਤੇ ਉਸਨੂੰ ਸਮਝਾਉਣ ਗਏ। ਪਰ ਕੁਝ ਸਮੇਂ ਬਾਅਦ ਹੀ ਯਸ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਹੋ ਕੇ ਪੱਖੇ ਨਾਲ ਲਟਕ ਕੇ ਉਸਨੇ ਆਤਮ ਹੱਤਿਆ ਕਰ ਲਈ। ਪਰਿਵਾਰਿਕ ਮੈਂਬਰ ਜਲਦੀ ਨਾਲ ਉਸਨੂੰ ਚੱਕ ਕੇ ਹਸਪਤਾਲ ਲੈ ਕੇ ਗਏ ਪਰ ਉਥੇ ਦਫਤਰਾਂ ਵੱਲੋਂ ਇਸ ਨੂੰ ਮ੍ਰਿਤਕ ਐਲਾਨਿਆ ਗਿਆ। ਇਸ ਘਟਨਾ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਮਾਤਮ ਫੈਲਿਆ ਹੋਇਆ ਹੈ। ਯਸ ਦੀ ਮੌਤ ਦੀ ਖਬਰ ਸੁਣਦੇ ਹੀ ਉਸਦੀ ਮਾਂ ਬੇਹੋਸ਼ ਹੋ ਗਈ ਅਤੇ ਭੈਣ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।