ਜਲੰਧਰ -(ਮਨਦੀਪ ਕੌਰ )- ਸੋਡਲ ਦੇ ਪ੍ਰੀਤ ਨਗਰ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਇੱਕ ਪ੍ਰਵਾਸੀ ਵੱਲੋਂ 4 ਸਾਲਾਂ ਬੱਚੀ ਨੂੰ ਕਿਡਨੈਪ ਕਰਕੇ ਆਪਣੇ ਨਾਲ ਲਿਜਾਇਆ ਗਿਆ ਅਤੇ ਛੇੜਛਾੜ ਕੀਤੀ ਗਈ। ਇਸ ਦੌਰਾਨ ਲੋਕਾਂ ਨੇ ਉਸ ਵਿਅਕਤੀ ਦੀ ਜੰਮ ਕੇ ਛਿੱਤਰ ਪਰੇਡ ਕੀਤੀ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਪ੍ਰਵਾਸੀ ਨੇ ਚਾਰ ਸਾਲਾਂ ਬੱਚੀ ਦੇ ਨਾਲ ਛੇੜਛਾੜ ਕੀਤੀ ਹੈ। ਜਿਸ ਦੌਰਾਨ ਇਸ ਨੂੰ ਮੌਕੇ ਉੱਤੇ ਹੀ ਕਾਬੂ ਕਰ ਲਿਆ ਅਤੇ ਫਿਰ ਲੋਕਾਂ ਦੁਆਰਾ ਇਸ ਨੂੰ ਰੱਸੀ ਦੇ ਨਾਲ ਬੰਨ ਕੇ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ ਗਈ।
ਲੋਕਾਂ ਦੁਆਰਾ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮੁਜਰਿਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਪ੍ਰਵਾਸੀ ਬੱਚੀ ਨੂੰ ਕਿਡਨੈਪ ਕਰਕੇ ਲੈ ਜਾ ਰਿਹਾ ਹੈ। ਜਿਸ ਤੋਂ ਬਾਅਦ ਲੋਕਾਂ ਨੇ ਜਮ ਕੇ ਉਸਦੀ ਛਿੱਤਰ ਪਰੇਡ ਕੀਤੀ। ਜਦੋਂ ਜਾਂਚ ਅਧਿਕਾਰੀ ਦੇ ਨਾਲ ਕੁੜੀ ਦੇ ਛੇੜਛਾੜ ਦੇ ਮਾਮਲੇ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹਨਾਂ ਦੇ ਕੋਲ ਸਿਰਫ ਕਿਡਨੈਪਿੰਗ ਦੀ ਕੰਪਲੇਂਟ ਆਈ ਹੈ ਨਾ ਕਿ ਛੇੜ ਛਾੜ ਦੀ। ਪੀੜੀ ਤਾਂ ਦੇ ਪਰਿਵਾਰ ਨੇ ਵੀ ਕਿਡਨੈਪਿੰਗ ਦੇ ਬਿਆਨ ਦਰਜ ਕਰਾਏ ਹਨ।
ਇਸ ਦੌਰਾਨ ਉੱਥੇ ਭਾਰੀ ਹੰਗਾਮਾ ਹੋ ਗਿਆ ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੁੜੀ ਨੂੰ ਕਿਡਨੈਪ ਕਰਕੇ ਆਪਣੇ ਕਮਰੇ ਦੇ ਵਿੱਚ ਲੈ ਕੇ ਗਿਆ ਅਤੇ ਉਸ ਦੇ ਨਾਲ ਉੱਥੇ ਛੇੜਛਾੜ ਕੀਤੀ। ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਵੱਲੋਂ ਖੁਦ ਕੁੜੀ ਨੂੰ ਬਿਨਾਂ ਕੱਪੜਿਆਂ ਤੋਂ ਉਸ ਦੇ ਕਮਰੇ ਦੇ ਵਿੱਚੋਂ ਬਾਹਰ ਕੱਢਿਆ ਗਿਆ। ਇਲਾਕਾ ਨਿਵਾਸੀਆਂ ਦੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਵੱਲੋਂ ਕੁੜੀ ਨਾਲ ਹੋਈ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਜਾ ਰਹੀਹੈ।