Asia Cup 2025- ਭਾਰਤ ਤੇ ਪਾਕਿਸਤਾਨ ਦੇ ਵਿੱਚ ਹੋਏ ਮੈਚ ਨੇ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਦੇ ਨਾਲ ਹਰਾਇਆ। ਪਰ ਮੈਦਾਨ ਦੇ ਵਿੱਚ ਉਤਰਨ ਤੋਂ ਪਹਿਲਾਂ ਹੀ ਇਹ ਮੈਚ ਚਰਚਾ ਦੇ ਵਿੱਚ ਆ ਗਿਆ। ਦੁਬਈ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਟੌਸ ਤੋਂ ਪਹਿਲਾਂ ਗਾਏ ਜਾਣ ਵਾਲੇ ਰਾਸ਼ਟਰੀ ਗਾਣ ਦੇ ਵਿੱਚ ਪਾਕਿਸਤਾਨ ਵੱਲੋਂ ਵੱਡੀ ਗੜਬੜੀ ਹੋ ਗਈ। ਦਾਵਾ ਕੀਤਾ ਗਿਆ ਹੈ ਕਿ ਅਯੋਜਕਾਂ ਵੱਲੋਂ ਲਾਪਰਵਾਹੀ ਦੇ ਕਾਰਨ ਰਾਸ਼ਟਰੀ ਗਾਣ ਦੀ ਥਾਂ ਹਿਪ -ਹੋਪ ਗੀਤ ਦਾ ਇੰਟਰੋ ਵਜਾ ਦਿੱਤਾ। ਇਸ ਘਟਨਾ ਤੋਂ ਬਾਅਦ ਮੈਚ ਸਿਰਫ ਕ੍ਰਿਕਟ ਤੱਕ ਹੀ ਸਹਿਮਤ ਨਹੀਂ ਰਿਹਾ ਬਲਕਿ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਵੀ ਵੱਡੀ ਬਹਿਸ ਛਿੜ ਗਈ।
ਦੱਸਿਆ ਜਾ ਰਿਹਾ ਹੈ ਕਿ ਮੈਚ ਤੋਂ ਪਹਿਲਾਂ ਦੋਨੇ ਟੀਮਾਂ ਰਾਸ਼ਟਰੀ ਗਾਣ ਦੇ ਲਈ ਮੈਦਾਨ ਵਿੱਚ ਖੜੀਆਂ ਸਨ। ਪਰ ਜਿਵੇਂ ਹੀ ਰਾਸ਼ਟਰੀ ਗਾਣ ਬਚਣਾ ਸੀ, ਅਚਾਨਕ ਡੀਜੇ ਨੇ ਅਮਰੀਕੀ ਗਾਇਕ ਜੇਸਨ ਡੇਰੁਲੋ ਦਾ ਗੀਤ “ਜਲੇਬੀ ਬੇਬੀ” ਚਲਾ ਦਿੱਤਾ। ਇਸ ਗਲਤੀ ਦੇ ਕਾਰਨ ਪਾਕਿਸਤਾਨੀ ਖਿਡਾਰੀ ਅਤੇ ਦਰਸ਼ਕ ਦੋਨੋਂ ਹੀ ਬਹੁਤ ਹੈਰਾਨ ਹੋ ਗਏ। ਕੁਝ ਸਕਿੰਡਾਂ ਬਾਅਦ ਗੀਤ ਨੂੰ ਬੰਦ ਕੀਤਾ ਗਿਆ ਅਤੇ ਸਹੀ ਰਾਸ਼ਟਰੀ ਗਾਨ ਚਲਾਇਆ ਗਿਆ। ਪਰ ਉਸ ਤੋਂ ਪਹਿਲਾਂ ਹੀ ਖਿਡਾਰੀਆਂ ਦੇ ਚਿਹਰੇ ਲਟਕ ਚੁੱਕੇ ਸਨ।
ਇਹ ਵੀਡੀਓ ਕੁਝ ਹੀ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਪਾਕਿਸਤਾਨ ਦੇ ਫੈਨਜ ਅਤੇ ਖਿਡਾਰੀਆਂ ਨੇ ਇਸ ਘਟਨਾ ਤੇ ਬਹੁਤ ਹੀ ਨਰਾਜ਼ਗੀ ਜਤਾਈ। ਕਈ ਲੋਕਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਮੈਚ ਵਿਚਾਲੇ ਇੰਨੀ ਵੱਡੀ ਗਲਤੀ ਅਸਵੀਕਾਰਯੋਗ ਹੈ।