ਦਿੱਲ੍ਹੀ -(ਮਨਦੀਪ ਕੌਰ )- ਐਤਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਵਿਤ ਵਿਭਾਗ ਦੇ ਡਿਪਟੀ ਸੈਕਟਰੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਦਿੱਲੀ ਕੈਂਟ ਮੈਟਰੋ ਸਟੇਸ਼ਨ ਦੇ ਨੇੜੇ ਰਿੰਗ ਰੋਡ ਉੱਤੇ ਹੋਇਆ। ਜਿਸ ਤੋਂ ਬਾਅਦ ਰੋਡ ਉੱਤੇ ਲੰਬਾ ਜਾਮ ਲੱਗ ਗਿਆ। ਪੁਲਿਸ ਨੂੰ ਇਸ ਬਾਰੇ ਪੀਸੀਆਰ ਕਾਲਾ ਕੀਤੀਆਂ ਗਈਆਂ। ਪੁਲਿਸ ਮੌਕੇ ਉੱਤ ਪਹੁੰਚੀ ਅਤੇ ਦੇਖਿਆ ਸੜਕ ਦੇ ਵਿਚਕਾਰ ਇੱਕ ਬੀਐਮ ਡਬਲ ਕਾਰ ਪਲਟੀ ਹੋਈ ਸੀ। ਉਥੇ ਡਿਵਾਈਡਰ ਦੇਖੋ ਮੋਟਰਸਾਈਕਲ ਖੜੀ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ BMW ਕਾਰ ਇੱਕ ਮਹਿਲਾ ਚਲਾ ਰਹੀ ਸੀ ਅਤੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ BMW ਕਾਰ ਸਵਾਰ ਮਹਿਲਾ ਅਤੇ ਉਸਦੇ ਪਤੀ ਵੱਲੋਂ ਆਟੋ ਦੇ ਵਿੱਚ ਜਖਮੀਆਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ। ਕੁਝ ਸਮੇਂ ਬਾਅਦ ਹਸਪਤਾਲ ਤੋਂ ਸੂਚਨਾ ਮਿਲਦੀ ਹੈ ਕਿ ਹਾਦਸੇ ਵਿੱਚ ਜਖਮੀ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੈ।
ਹਾਦਸੇ ਦੇ ਵਿੱਚ ਜਾਣ ਗਵਾਉਣ ਵਾਲੇ ਬਾਈਕ ਸਵਾਰ ਦੀ ਪਹਿਚਾਨ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵਿੱਚ ਡਿਪਟੀ ਸੈਕਟਰੀ ਨਵਜੋਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬੰਗਲਾ ਸਾਹਿਬ ਗੁਰਦੁਆਰੇ ਤੋਂ ਆਪਣੀ ਪਤਨੀ ਦੇ ਨਾਲ ਵਾਪਸ ਆ ਰਹੇ ਸਨ । ਇਸ ਦੌਰਾਨ ਗੱਡੀ ਸਵਾਰ ਮਹਿਲਾਂ ਵੱਲੋਂ ਬਾਈਕ ਸਵਾਰ ਨੂੰ ਜੋਰਦਾਰ ਟੱਕਰ ਮਾਰੀ ਗਈ ।