ਜਲੰਧਰ -(ਮਨਦੀਪ ਕੌਰ)- ਜਲੰਧਰ ਦੇ ਫਗਵਾੜਾ ਵਿੱਚ ਸਥਿਤੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਬੀ-ਟੈਕ-ਬਾਇਓ ਟੈਕਨੋਲੋਜੀ ਦੀ ਪੜ੍ਹਾਈ ਕਰ ਰਹੇ ਇੱਕ ਹੋਣਹਾਰ ਵਿਦਿਆਰਥੀ ਨੇ ਆਪਣੇ ਪੀਜੀ ਦੇ ਕਮਰੇ ਦੇ ਪੱਖੇ ਦੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ। ਮਰਿਤਕ ਦੀ ਪਹਿਚਾਣ ਰੋਹਣ ਕੰਬੋਜ ਦੇ ਵਜੋਂ ਹੋਈ ਹੈ । ਪ੍ਰੋਹਮ ਦੀ ਲਾਸ਼ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰਖਵਾ ਦਿੱਤੀ ਹੈ।
ਇਸ ਦੌਰਾਨ ਮ੍ਰਿਤਕ ਰੋਹਣ ਕੰਬੋਜ ਦੇ ਪਿਤਾ ਅਨਿਲ ਕੁਮਾਰ ਵਾਸੀ ਯੂਸਫਖੇੜੀ ਜਿਲਾ ਸਹਾਰਨਪੁਰ ਉੱਤਰ ਪ੍ਰਦੇਸ਼ ਨੇ ਥਾਣਾ ਸਤਨਾਮਪੁਰਾ ਦੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਦੇ ਵਿੱਚ ਦੋਸ਼ ਲਗਾਇਆ ਹੈ ਕਿ ਉਸ ਦੇ ਪੁੱਤਰ ਰੋਹਣ ਕੰਬੋਜ ਨੂੰ ਇੱਕ ਲੜਕਾ ਜਿਸ ਦੀ ਪਹਿਚਾਨ ਕਾਰਤਿਕ ਯਾਦਵ ਪੁੱਤਰ ਸੁਦੇਸ਼ ਕੁਮਾਰ ਯਾਦਵ ਵਾਸੀ ਦੁਵਾਰਕਾ ਦਿੱਲੀ ਵਜੋਂ ਹੋਈ ਹੈ। ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕਰ ਰਿਹਾ ਸੀ।
ਜਿਸ ਤੋਂ ਦੁਖੀ ਹੋ ਕੇ ਉਸ ਦੇ ਪੁੱਤਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਬਿਆਨ ਲਿਖੇ ਜਾਣ ਤੇ ਪੁਲਿਸ ਨੇ ਕਾਰਤਿਕ ਯਾਦਵ ਦੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਦੋਸ਼ੀ ਕਾਰਤਿਕ ਯਾਦਵ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਹੈ। ਬਾਕੀ ਪੁਲਿਸ ਦੀ ਜਾਂਚ ਜਾਰੀਹੈ ।

