ਪੰਜਾਬ -(ਮਨਦੀਪ ਕੌਰ )-ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗੱਡੀ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਬਹਿਸ ਦੇ ਵੱਡੇ ਭਰਾ ਦੇ ਪੁੱਤ ਨੇ ਹੀ ਉਸ ਉੱਤੇ ਗੋਲੀਆਂ ਚਲਾਈਆਂ ਹਨ ਖੈਰੀਅਤ ਇਹ ਰਹੀ ਕਿ ਇਸ ਹਮਲੇ ਦੇ ਵਿੱਚ ਸਿਮਰਨਜੀਤ ਸਿੰਘ ਬੈਂਸ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਮਲੇ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਾਬਕਾ ਵਿਧਾਇਕ ਅਤੇ ਉਹਨਾਂ ਦੇ ਭਰਾ ਦੇ ਵਿਚਕਾਰ ਕੋਈ ਜਮੀਨੀ ਵਿਵਾਦ ਚੱਲ ਰਿਹਾ ਸੀ। ਜਿਸ ਦੇ ਚਲਦੇ ਦੋਵੇਂ ਅਲਗ ਅਲਗ ਰਹਿਣ ਲੱਗ ਪਏ। ਇਸੇ ਗੱਲ ਦੇ ਚਲਦੇ ਦੋਨਾਂ ਭਰਾਵਾਂ ਦੇ ਵਿੱਚ ਲੜਾਈ ਹੋ ਗਈ ਅਤੇ ਗੋਲੀਆਂ ਚਲ ਪਾਈਆਂ। ਦੱਸਿਆ ਜਾ ਰਿਹਾ ਹੈ ਕਿ ਹੁਣ ਕੁਝ ਪਰਿਵਾਰਿਕ ਮੈਂਬਰਾਂ ਦੇ ਵਿੱਚੋਂ ਵਿੱਚ ਬੈਠ ਕੇ ਦੋਹਾਂ ਦਾ ਰਾਜੀਨਾਮਾ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ।