ਨੈਸ਼ਨਲ ਡੈਸਕ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ: ਮੋਹਨ ਯਾਦਵ ਦੇ ਗਰਮ ਹਵਾ ਵਾਲੇ ਗੁਬਾਰੇ ਦੇ ਵਿੱਚ ਅੱਗ ਲੱਗਣ ਦੇ ਕਾਰਨ ਲੋਕਾਂ ਨੂੰ ਭਾਜੜਾ ਪੈ ਗਈਆਂ। ਪਰ ਇਸ ਹਾਦਸੇ ਦੇ ਵਿੱਚੋਂ ਉਹ ਬਾਲ-ਬਾਲ ਬਚ ਗਏ। ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਉਹ ਮੰਦਸੌਰ ਦੇ ਗਾਂਧੀਸਾਗਰ ਫੋਰੈਸਟ ਰਿਟਰੀਟ ਨੇੜੇ ਸਥਿਤ ਹਿੰਗਲਾਜ ਰਿਜ਼ੋਰਟ ਵਿਚ ਰਾਤ ਬਿਤਾਉਣ ਤੋਂ ਬਾਅਦ ਗਰਮ ਹਵਾ ਵਾਲੇ ਗੁਬਾਰੇ ਦੀ ਸਵਾਰੀ ਕਰਨ ਲਈ ਆਏ ਸਨ। ਇਸ ਦੌਰਾਨ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਹਵਾਵਾਂ ਤੇਜ ਹੋਣ ਦੇ ਕਾਰਨ ਗੁਬਾਰਾ ਉੱਡ ਨਹੀਂ ਸਕਿਆ। ਅਤੇ ਜਿਸ ਕਾਰਨ ਗੁਬਾਰੇ ਦੇ ਹੇਠਲੇ ਹਿੱਸੇ ਦੇ ਵਿੱਚ ਅੱਗ ਲੱਗ ਗਈ। ਇਸ ਘਟਨਾ ਦਾ ਪਤਾ ਲੱਗਦਾ ਸਾਰ ਹੀ ਸੁਰੱਖਿਆ ਗਾਰਡਾਂ ਨੂੰ ਭਾਜੜਾਂ ਪੈ ਗਈਆਂ। ਅਤੇ ਤੁਰੰਤ ਮੌਕੇ ਉੱਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਦੱਸਣ ਯੋਗ ਹੈ ਕਿ ਮੁੱਖ ਮੰਤਰੀ ਡਾ:ਮੋਹਨ ਯਾਦਵ ਸੁਰਖਿਅਤ ਹਨ।