ਸੰਗਰੂਰ -(ਮਨਦੀਪ ਕੌਰ )- ਹੁਣੇ-ਹੁਣੇ ਸੰਗਰੂਰ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਸੰਗਰੂਰ ਤੋਂ ਧੂਰੀ ਦੇ ਫਲਾਈ ਓਵਰ ਉੱਪਰ ਸੰਗਰੂਰ ਬਾਜ਼ਾਰ ਵਿੱਚੋਂ ਸਮਾਨ ਲੈ ਕੇ ਧੂਰੀ ਵੱਲ ਜਾ ਰਹੇ ਦੋ ਐਕਟੀਵਾ ਸਵਾਰ ਨੌਜਵਾਨ ਟਰਾਲੇ ਦੀ ਚਪੇਟ ਦੇ ਵਿੱਚ ਆ ਗਏ। ਜਿਸ ਕਾਰਨ ਦੋਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸਾ ਇਨਾ ਭਿਆਨਕ ਸੀ ਕਿ ਦੋਨਾਂ ਨੌਜਵਾਨਾਂ ਦੇ ਸਰੀਰ ਦੇ ਟੋਟੇ-ਟੋਟੇ ਹੋ ਕੇ ਸੜਕ ਉੱਤੇ ਖਿਲਰ ਗਏ।
ਇਸ ਭਿਆਨਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਜਿਨਾਂ ਵਿੱਚੋਂ ਉਸ ਨੌਜਵਾਨ ਦੇ ਸਰੀਰ ਦਾ ਇੱਕ ਟੁਕੜਾ ਟਰਾਲੇ ਦੇ ਟਾਇਰ ਦੇ ਵਿੱਚ ਫਸ ਕੇ 30 ਮੀਟਰ ਅੱਗੇ ਤੱਕ ਘਸੀਟਦਾ ਹੋਇਆ ਚਲਾ ਗਿਆ। ਹਾਦਸੇ ਦੇ ਮਗਰੋਂ ਟਰਾਲੇ ਦਾ ਡਰਾਈਵਰ ਟਰਾਲਾ ਫਲਾਈ ਉੱਪਰ ਛੱਡ ਕੇ ਹੀ ਭੱਜ ਗਿਆ। ਪੁਲਿਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਦੇ ਮੁਤਾਬਿਕ ਮ੍ਰਿਤਕਾਂ ਦੇ ਵਿੱਚੋਂ ਇਕ ਨੌਜਵਾਨ ਦੀ ਪਹਿਚਾਣ ਸੁਨੀਲ ਕੁਮਾਰ ਨਿਵਾਸੀ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਜਿਸ ਦੀ ਉਮਰ 27 ਸਾਲ ਦੇ ਕਰੀਬ ਸੀ ਉਹ ਪਿੱਛੇ ਆਪਣੀ ਪਤਨੀ ਅਤੇ ਦੋ ਬੱਚੇ ਛੱਡ ਗਿਆ। ਦੂਸਰੇ ਨੌਜਵਾਨ ਦਾ ਨਾਂ ਸੰਦੀਪ ਕੁਮਾਰ ਸੀ । ਉਹ ਨਾਭੇ ਦੇ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ ਹੈ।