ਗਵਾਲੀਅਰ – ਗਵਾਲੀਅਰ ਦੇ ਵਿੱਚ ਰੂਪ ਸਿੰਘ ਸਟੇਡੀਅਮ ਦੇ ਕੋਲ ਨਗਰ ਨਿਗਮ ਦੇ ਦਫਤਰ ਤੋਂ 100 ਮੀਟਰ ਦੀ ਦੂਰੀ ਤੇ ਇੱਕ ਸਨਕੀ ਵੱਲੋਂ ਇੱਕ ਕੁੜੀ ਨੂੰ ਗੋਲੀ ਮਾਰ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸਿਰ ਫਿਰੇ ਵੱਲੋਂ ਤਕਰੀਬਨ 5 ਤੋਂ 6 ਰਾਊਂਡ ਫਾਇਰ ਕੀਤੇ ਗਏ ਸਨ। ਪੁਲਿਸ ਨੇ ਬਹੁਤ ਹੀ ਮੁਸ਼ੱਕਤ ਦੇ ਬਾਅਦ ਇਸ ਸਿਰਫਿਰੇ ਨੂੰ ਗ੍ਰਿਫਤਾਰ ਕੀਤਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਸਿਰ ਫਿਰੇ ਨੇ ਕੁੜੀ ਦੇ ਮੂੰਹ ਉੱਤੇ ਗੋਲੀਆਂ ਚਲਾਈਆਂ ਹਨ। ਪੁਲਿਸ ਨੇ ਸਨਕੀ ਨੂੰ ਗ੍ਰਿਫਤਾਰ ਕਰਕੇ ਪੀੜਤਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ । ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਦੇ ਮੁਤਾਬਿਕ ਪੁਲਿਸ ਵੱਲੋਂ ਅਥਰੂ ਗੈਸ ਗੋਲੇ ਛੱਡ ਕੇ ਸਨਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।