ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜੀਆਂ ਦਿਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ । ਪ੍ਰਾਈਵੇਟ ਸਕੂਲਾਂ ਵਾਲੇ ਮਾਪਿਆਂ ਦੇ ਨਾਲ ਧੱਕੇਸ਼ਾਹੀ ਕਰਨ ਤੋਂ ਵਿੱਚ ਪਿੱਛੇ ਨਹੀਂ ਹਟ ਰਹੇ। ਪਿਛਲੇ ਦਿਨਾਂ ਤੋਂ ਹੜਾ ਦੀ ਮਾਰ ਨੂੰ ਝੱਲ ਰਿਹਾ ਪੰਜਾਬ ਮਸਾਂ ਹੀ ਆਪਣੇ ਪੈਰਾਂ ਤੇ ਮੁੜ ਖੜਾ ਹੋਣ ਲੱਗਾ ਤਾਂ ਹੁਣ ਪ੍ਰਾਈਵੇਟ ਸਕੂਲਾਂ ਦੀਆਂ ਧੱਕੇਸ਼ਾਹੀਆਂ ਝਲਣੀਆਂ ਪੈ ਰਹੀਆਂ ਹਨ।
ਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਪ੍ਰਾਈਵੇਟ ਸਕੂਲ ਲੋਰੈਂਸ ਇੰਟਰਨੈਸ਼ਨਲ ਸਕੂਲ ਤੋਂ ਸਾਹਮਣੇ ਆਇਆ ਹੈ। ਜਿੱਥੇ ਸਕੂਲ ਪ੍ਰਸ਼ਾਸਨ ਵੱਲੋਂ ਸਕੂਲੀ ਵਿਦਿਆਰਥੀਆਂ ਅਤੇ ਮਾਪਿਆਂ ਦੇ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪਏ ਭਾਰੀ ਮੀਂਹ ਦੇ ਕਾਰਨ ਕੰਮ-ਕਾਰ ਠੱਪ ਹੋ ਗਏ । ਜਿਸ ਦੇ ਕਾਰਨ ਉਨਾਂ ਦੇ ਬੱਚਿਆਂ ਦੀਆਂ ਸਕੂਲ ਫੀਸਾਂ ਸਮੇਂ ਸਿਰ ਨਹੀਂ ਪਹੁੰਚ ਸਕੀਆਂ।
ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਕੂਲ ਪ੍ਰਸ਼ਾਸਨ ਤੋਂ ਟਾਈਮ ਮੰਗਿਆ ਸੀ ਕਿ ਸਾਨੂੰ ਟਾਈਮ ਚਾਹੀਦਾ ਹੈ ਅਸੀਂ ਤੁਹਾਡੀਆਂ ਪੂਰੀਆਂ ਫੀਸਾਂ ਕਲੀਅਰ ਕਰ ਦੇਵਾਂਗੇ। ਪਰ ਪ੍ਰਸ਼ਾਸਨ ਵੱਲੋਂ ਅੱਜ ਬੱਚਿਆਂ ਦੇ ਪੇਪਰ ਨਹੀਂ ਲਏ ਗਏ ਅਤੇ ਬੱਚਿਆਂ ਨੂੰ ਬੈਂਚ ਦੇ ਉੱਪਰ “ਹੈਡ ਡਾਊਨ” ਕਰਕੇ ਬੈਠਣ ਲਈ ਕਿਹਾ ਗਿਆ। ਮਾਪਿਆਂ ਨੇ ਆਰੋਪ ਲਗਾਇਆ ਹੈ ਕਿ ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਵਾਸ਼ਰੂਮ ਇਸਤੇਮਾਲ ਕਰਨ ਤੋਂ ਵੀ ਰੋਕਿਆ ਗਿਆ। ਇਸ ਤੋਂ ਇਲਾਵਾ ਪਾਣੀ-ਪੀਣ ਅਤੇ ਖਾਣ- ਪੀਣ ਤੋਂ ਵੀ ਰੋਕਿਆ ਗਿਆ। ਮਾਪਿਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਬੱਚਿਆਂ ਨੂੰ ਸਕੂਲ ਟਾਈਮ ਤੋਂ ਲੈ ਕੇ ਛੁੱਟੀ ਦੇ ਟਾਈਮ ਤੱਕ ਇਦਾਂ ਹੀ ਬਿਠਾ ਕੇ ਰੱਖਿਆ ਹੋਇਆ ਸੀ। ਉਹਨਾਂ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਮੈਂਟਲੀ ਹਰਾਸ ਕੀਤਾ ਗਿਆ ਹੈ।
ਮਾਪਿਆਂ ਨੇ ਆਰੋਪ ਲਗਾਇਆ ਹੈ ਕਿ ਲੋਰੈਂਸ ਇੰਟਰਨੈਸ਼ਨਲ ਸਕੂਲ ਆਏ ਦਿਨ ਆਪਣੀਆਂ ਮਨਮਰਜ਼ੀਆ ਕਰਦਾ ਰਹਿੰਦਾ ਹੈ । ਇਕ ਪੈਰੈਂਟਸ ਦਾ ਕਹਿਣਾ ਸੀ ਕਿ ਲੋਰੈਂਸ ਇੰਟਰਨੈਸ਼ਨਲ ਸਕੂਲ ਹਰ ਸਾਲ ਆਪਣੀ ਐਨੂਅਲ ਫੰਡ ਵਿੱਚ 4000 ਰੁਪਏ ਵਧਾਉਂਦਾ ਹੈ ।
ਜਦੋਂ ਇਸ ਮਾਮਲੇ ਦੇ ਵਿੱਚ ਲੋਰੈਂਸ ਇੰਟਰਨੈਸ਼ਨਲ ਸਕੂਲ ਦੇ ਪ੍ਰਸ਼ਾਸਨ ਨਾਲ ਗੱਲ ਦੀ ਕੋਸ਼ਿਸ਼ ਕੀਤੀ ਗਈ ਤਾਂ ਸਕੂਲ ਸਟਾਫ ਮਾਪਿਆਂ ਦੇ ਸਵਾਲਾਂ ਤੋਂ ਭੱਜਦਾ ਨਜ਼ਰ ਆਇਆ।” ਚੜਦਾ ਪੰਜਾਬ ਟੀਵੀ” ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ।