ਜਲੰਧਰ -(ਮਨਦੀਪ ਕੌਰ )- ਫਿਲੋਰ ਦੇ ਨੈਸ਼ਨਲ ਹਾਈਵੇ ਉੱਤੇ ਪਏ ਗੱਡੀਆਂ ਦੇ ਕਾਰਨ ਕਈ ਸਾਧਨ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਦੇਰ ਰਾਤ ਅੰਮ੍ਰਿਤਸਰ ਏਅਰਪੋਰਟ ਤੋਂ ਆ ਰਹੀ ਇਨੋਵਾ ਟੋਇਟਾ ਗੱਡੀ ਪੈਪਸੀ ਫੈਕਟਰੀ ਦੇ ਕੋਲ ਪਲਟਦੀ ਹੋਈ ਡਿਵਾਈਡਰ ਉੱਤੇ ਜਾ ਡਿੱਗੀ। ਹਾਦਸਾ ਇਨਾ ਭਿਆਨਕ ਸੀ ਕਿ ਗੱਡੀ ਦੇ ਵਿੱਚ ਸਵਾਰ ਪੰਜ ਲੋਕ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ ਜਿਨਾਂ ਨੂੰ ਉਥੋਂ ਦੇ ਲੋਕਾਂ ਦੀ ਮਦਦ ਦੇ ਨਾਲ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਨਾਲ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਲਿਜਇਆ ਗਿਆ। ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਗਹਿਰੇ ਤੇ ਵੱਡੇ ਖਡਿਆ ਦੇ ਕਾਰਨ 20 ਦਿਨ ਪਹਿਲੇ ਵੀ ਚਾਰ ਲੋਕਾਂ ਦੀ ਇਥੇ ਜਾਨ ਚਲੀ ਗਈ।
ਲੋਕਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਉੱਤੇ ਸਵਾਰੀਆਂ ਨਾਲ ਭਰੀ ਇਨੋਵਾ ਗੱਡੀ ਸੜਕ ਉੱਤੇ ਪਏ ਖੱਡਿਆਂ ਦੇ ਕਾਰਨ ਆਪਣਾ ਨਿਰੰਤਰ ਖੋ ਬੈਠੀ ਜਿਸ ਦੇ ਚਲਦੇ ਗੱਡੀ ਖਾ ਕੇ ਡਿਵਾਈਡਰ ਉੱਤੇ ਜਾ ਡਿੱਗੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਰਹਿਣ ਵਾਲੇ ਗੱਡੀ ਚਾਲਕ ਗੁਰਚਰਨ ਸਿੰਘ ਪੁੱਤਰ ਮੱਖਣ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਏਅਰਪੋਰਟ ਤੋਂ ਸਵਾਰੀਆਂ ਲੈ ਕੇ ਵਾਪਸ ਲੁਧਿਆਣਾ ਜਾ ਰਿਹਾ ਸੀ। ਉਹ ਪੈਪਸੀ ਕੰਪਨੀ ਦੀ ਫੈਕਟਰੀ ਦੇ ਸਾਹਮਣੇ ਜਦੋਂ ਲੰਘਣ ਲੱਗਾ ਤਾਂ ਉਥੇ ਪਏ ਖੱਡਿਆਂ ਦੇ ਕਾਰਨ ਉਸ ਦੀ ਗੱਡੀ ਨਿਰੰਤਰਨ ਤੋਂ ਬਾਹਰ ਹੋ ਗਈ ਜਿਸ ਦੇ ਕਾਰਨ ਉਹ ਪਲਟੀਆਂ ਖਾਂਦੀ ਹੋਈ ਡਿਵਾਈਡਰ ਉੱਤੇ ਜਾ ਡਿੱਗੀ।
ਇਸ ਦੁਰਘਟਨਾ ਵਿੱਚ ਗੱਡੀ ਸਵਾਰ ਸੁੱਚਾ ਸਿੰਘ ਪੁੱਤਰ ਚੰਨਣ ਸਿੰਘ, ਦਰਸ਼ਨ ਕੌਰ ਪਤਨੀ ਸੁੱਚਾ ਸਿੰਘ, ਇੰਦਰਜੀਤ ਸਿੰਘ ਪੁੱਤਰ ਨਰੇਸ਼ ਸਿੰਘ, ਜਸਕਰਨ ਸਿੰਘ ਪੁੱਤਰ ਅਜੈਬ ਸਿੰਘ, ਪ੍ਰਦੀਪ ਕੌਰ ਪਤਨੀ ਅਮਰੀਕ ਸਿੰਘ ਵਾਸੀ ਰਾਹੋ ਰੋਡ ਲੁਧਿਆਣਾ ਬੁਰੀ ਤਰਹਾਂ ਜਖਮੀ ਹੋ ਗਏ ਜਿਨਾਂ ਨੂੰ ਸੜਕ ਫੋਰਸ ਸੁਰੱਖਿਆ ਦੀ ਟੀਮ ਵੱਲੋਂ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਦੂਸਰੀ ਤਰਫ ਸੜਕ ਸੁਰੱਖਿਆ ਫੋਰਸ ਦੇ ਥਾਣਾ ਪ੍ਰਭਾਵੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਈਵੇ ਦੇ ਉੱਤੇ ਕਾਫੀ ਗਹਿਰੇ ਖੱਡੇ ਹਨ। ਜਿਨਾਂ ਦੇ ਕਾਰਨ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਜਿਹੜੇ ਇਹਨਾਂ ਖੱਡਿਆਂ ਤੋਂ ਅਣਜਾਣ ਹੁੰਦੇ ਹਨ ਪਿੱਛੋਂ ਤੇਜ਼ੀ ਦੀ ਰਫਤਾਰ ਦੇ ਵਿੱਚ ਆਉਣ ਦੇ ਕਾਰਨ ਇੱਥੇ ਆਪਣਾ ਨਿਰੰਤਰਨ ਖੋਹ ਬੈਠਦੇ ਹਨ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ । ਬਾਕੀ ਜਿਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਉਹ ਸਾਰੇ ਹੁਣ ਖਤਰੇ ਤੋਂ ਬਾਹਰ ਹਨ ।