ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਅਲਗ ਅਲਗ ਮਾਮਲਿਆਂ ਦੇ ਵਿੱਚ 6 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਆਰੋਪੀਆਂ ਦੇ ਕਬਜ਼ੇ ਦੇ ਵਿੱਚੋਂ 8 ਆਧੁਨਿਕ ਹਥਿਆਰ 1 ਕਿਲੋ ਹੈਰੋਇਨ ਅਤੇ 5.75 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਅਤੇ ਇਸ ਜਾਣਕਾਰੀ ਦੇ ਆਧਾਰ ਉੱਤੇ ਸੀਮਾ ਪਾਰ ਸੰਗਠਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਹ ਸਿੰਡੀਕੇਟ ਮਹਿਕ ਪ੍ਰੀਤ ਸਿੰਘ ਉਰਫ ਰੋਹਿਤ ਦੁਆਰਾ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਵਿਦੇਸ਼ੀ ਹੈਂਡਲਰ ਦੇ ਸੰਕੇਤਾਂ ਉੱਤੇ ਚਲਾਇਆ ਜਾ ਰਿਹਾ ਸੀ।
ਕਾਰਵਾਈ ਦੇ ਦੌਰਾਨ ਸਭ ਤੋਂ ਪਹਿਲਾ ਪ੍ਰਗਟ ਸਿੰਘ ਨੂੰ ਦੋ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਬਾਅਦ ਅਜੇ ਵੀਰ ਸਿੰਘ, ਕਰਨਬੀਰ ਸਿੰਘ, ਸ੍ਰੀ ਰਾਮ ਨੂੰ ਬਾਕੀ ਹਥਿਆਰਾਂ ਦੇ ਨਾਲ ਕਾਬੂ ਕੀਤਾ ਗਿਆ। ਇਸ ਗਿਰੋਹ ਦੇ ਮੁਖੀ ਮਹਿਕ ਪ੍ਰੀਤ ਸਿੰਘ ਨੂੰ ਗੋਆ ਤੋਂ ਤਿੰਨ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਜਦ ਕਿ ਦਿਨੇਸ਼ ਕੁਮਾਰ ਨੂੰ 5.75 ਲੱਖ ਰੁਪਇਆਂ ਦੇ ਨਾਲ ਕਾਬੂ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਇਹਦੇ ਕਬਜ਼ੇ ਦੇ ਵਿੱਚੋਂ ਇੱਕ ਗਲੋਕ 9MM,3PX . 5.30 ਬੋਰ, ਇੱਕ 32 ਬੋਰ ਅਤੇ ਇੱਕ 30 ਬੋਰ ਪਿਸਤੋਲ ਬਰਾਮਦ ਕੀਤੀ ਗਈ ਹੈ। ਇਸ ਸੰਬੰਧ ਵਿੱਚ ਆਰੋਪੀਆਂ ਦੇ ਖਿਲਾਫ ਤਾਣਾ ਗੇਟ ਹਕੀਮਾਂ ਵਿੱਚ ਐਫ ਆਈਆਰ ਦਰਜ ਕੀਤੀ ਗਈ ਹੈ।।
ਇਸੇ ਤਰ੍ਹਾਂ ਦੂਸਰੇ ਮਾਮਲੇ ਦੇ ਵਿੱਚ ਵੀ ਪੁਲਿਸ ਕਮਿਸ਼ਨਰੇਟ ਨੇ ਦੱਸਿਆ ਕਿ ਸੀਆਈਏ ਸਟਾਫ ਇੰਚਾਰਜ ਰਵੀ ਕੁਮਾਰ ਅਤੇ ਉਨਾਂ ਦੀ ਟੀਮ ਨੇ ਇੱਕ ਕਿਲੋ ਹੈਰੋਇਨ ਇੱਕ ਮੋਬਾਇਲ ਫੋਨ ਅਤੇ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀ ਦੀ ਪਹਿਚਾਣ ਜਸ਼ਨਦੀਪ ਉਮਰ 20 ਸਾਲ ਨਿਵਾਸੀ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ। ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਲੇਕਿਨ ਪੈਸਿਆਂ ਦੇ ਲਾਲਚ ਦੇ ਵਿੱਚ ਨਸ਼ੇ ਦੀ ਤਸਕਰੀ ਕਰਨ ਲੱਗਾ ਇਸ ਤੋਂ ਇਲਾਵਾ ਸੀਆਈਏ ਨੇ ਗੇਟ ਹਕੀਮਾ ਇਲਾਕੇ ਦੇ ਨਿਵਾਸੀ ਬੋਬੀ ਨਾਮਦੇਵ ਵਿਅਕਤੀ ਨੂੰ ਦੋ ਪਿਸਤੋਲਾਂ ਅਤੇ ਦੋ ਕਾਰਤੂਸ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਸ ਦੇ ਖਿਲਾਫ ਪਹਿਲੇ ਵੀ ਇੱਕ ਮਾਮਲਾ ਦਰਜ ਹੈ ਉਹ ਹਥਿਆਰਾਂ ਦੀ ਸਪਲਾਈ ਕਰਦਾ ਹੈ ।