ਬਠਿੰਡਾ -(ਮਨਦੀਪ ਕੌਰ)- ਬਠਿੰਡਾ ਦੇ ਪਿੰਡ ਜੀਦਾ ਵਿੱਚ ਅਚਾਨਕ ਹੋਏ ਧਮਾਕਿਆ ਦੇ ਕਾਰਨ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ ਦੇ ਵਾਸੀ ਗੁਰਪ੍ਰੀਤ ਸਿੰਘ ਵੱਲੋਂ ਮੰਗਵਾਈ ਗਈ ਇੱਕ ਆਨਲਾਈਨ ਸਮਗਰੀ ਵਿੱਚੋਂ ਅਚਾਨਕ ਧਮਾਕਾ ਹੋ ਗਿਆ ।
ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਨੇ 10 ਸਤੰਬਰ ਨੂੰ ਆਨਲਾਈਨ ਧਮਾਕੇ ਖੇਜ ਸਮੱਗਰੀ ਮੰਗਵਾਈ ਸੀ ਸਮੱਗਰੀ ਨਾਲ ਕੰਮ ਕਰਦੇ ਸਮੇਂ ਅਚਾਨਕ ਧਮਾਕਾ ਹੋ ਗਿਆ ਇਸ ਧਮਾਕੇ ਦੇ ਵਿੱਚ ਗੁਰਪ੍ਰੀਤ ਸਿੰਘ ਗੰਭੀਰ ਰੂਪ ਚ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਬਠਿੰਡਾ ਦੇ ਹੋਲੀਆਸ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਉਸ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਘਟਨਾ ਇਥੇ ਹੀ ਨਹੀਂ ਰੁਕੀ ਸ਼ਾਮ ਦੇ ਸਮੇਂ ਜਦੋਂ ਗੁਰਪ੍ਰੀਤ ਸਿੰਘ ਦੇ ਪਿਤਾ ਜਗਤਾਰ ਸਿੰਘ ਘਰ ਦੇ ਉਸੇ ਕਮਰੇ ਦੀ ਸਾਫ ਸਫਾਈ ਕਰ ਰਹੇ ਸਨ ਤਾਂ ਅਚਾਨਕ ਦੂਜਾ ਧਮਾਕਾ ਹੋ ਗਿਆ ਇਸ ਧਮਾਕੇ ਦੇ ਵਿੱਚ ਗੁਰਪ੍ਰੀਤ ਸਿੰਘ ਦੇ ਪਿਤਾ ਜਗਤਾਰ ਸਿੰਘ ਵੀ ਜਖਮੀ ਹੋ ਗਏ ਜਿਨਾਂ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।
ਬਾਰ ਬਾਰ ਧਮਾਕੇ ਹੋਣ ਦੇ ਨਾਲ ਪਿੰਡ ਵਿੱਚ ਹੜਕੰਪ ਮੱਚ ਗਿਆ ਲੋਕਾਂ ਵਿੱਚ ਡਰਦਾ ਮਾਹੌਲ ਬਣ ਗਿਆ ਘਟਨਾ ਤੋਂ ਬਾਅਦ ਫੋਰੈਸਿਕ ਸਾਇੰਸ ਯੂਨਿਟ ਬਠਿੰਡਾ ਨੇ ਮੌਕੇ ਤੇ ਪਹੁੰਚ ਕੇ ਘਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਅਤੇ ਅੰਦਰ ਮੌਜੂਦ ਧਮਾਕੇਦਾਰ ਸਮਗਰੀ ਨੂੰ ਸੁਰੱਖਿਆ ਕਾਰਨਾਂ ਕਰਕੇ ਕਬਜ਼ੇ ਦੇ ਵਿੱਚ ਲੈ ਲਿਆ ਹੈ
ਸਥਾਨਕ ਪੁਲਿਸ ਨੇ ਫੋਰੈਸਿਕ ਟੀਮ ਦੇ ਨਾਲ ਮਿਲ ਕੇ ਧਮਾਕਿਆਂ ਦੇ ਅਸਲੀ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗੁਰਪ੍ਰੀਤ ਵੱਲੋਂ ਮੰਗਵਾਈ ਸਮਗਰੀ ਦੇ ਵਿੱਚ ਬਹੁਤ ਹੀ ਖਤਰਨਾਕ ਕੈਮੀਕਲ ਤੱਤ ਸ਼ਾਮਿਲ ਸਨ ਜਿਨਾਂ ਕਰਕੇ ਇਹ ਹਾਦਸਾ ਵਾਪਰ ਗਿਆ।