ਨਵਾਂਸ਼ਹਿਰ -(ਮਨਦੀਪ ਕੌਰ )- ਨਵਾਂ ਸ਼ਹਿਰ ਦੇ ਵਿੱਚ ਸਥਿਤ ਇੱਕ ਸ਼ਰਾਬ ਦੇ ਠੇਕੇ ਉੱਤੇ ਬੀਤੀ ਰਾਤ ਕੁਛ ਅਣਪਛਾਤੇ ਲੋਕਾਂ ਵਲੋ ਗ੍ਰਨੇਡ ਦੇ ਨਾਲ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ।ਇਹ ਗ੍ਰਨੇਡ ਹਮਲਾ ਜਾਂਡਲਾ ਤੋਂ ਬੀਰੋਵਾਲ ਰੋਡ ਤੇ ਸਥਿਤ ਸ਼ਰਾਬ ਦੇ ਠੇਕੇ ਉੱਤੇ ਹੋਇਆ। ਇਸ ਸਮੇਂ ਦੀ ਚੰਗੀ ਗੱਲ ਇਹ ਰਹੀ ਕਿ ਇਸ ਵਾਰਦਾਤ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਰ ਧਮਾਕੇ ਦੀ ਆਵਾਜ਼ ਦੇ ਨਾਲ ਪੂਰਾ ਇਲਾਕਾ ਦਹਿਲ ਉੱਠਿਆ।
ਇਹ ਵੀ ਦੱਸਣ ਯੋਗ ਗੱਲ ਹੈ ਕਿ ਨਵਾਂ ਸ਼ਹਿਰ ਦੇ ਵਿੱਚ ਇਹ ਗਰਨੇਡ ਹਮਲਾ ਦੂਜੀ ਵਾਰ ਹੋਇਆ ਹੈ। ਹਾਲਾਂਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮਾਂ ਕੋਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਉਧਰ ਡੀ.ਐੱਸ.ਪੀ. ਰਾਜ ਕੁਮਾਰ ਬਰਾੜ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।