ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੁਧਿਆਣਾ ਤੋਂ ਆਏ ਕਾਰ ਚਾਲਕ ਦਵਿੰਦਰ ਸਿੰਘ ਨੇ ਟਰੈਫਿਕ ਪੁਲਿਸ ਕਰਮੀ ਉੱਤੇ ਧੱਕੇਸ਼ਾਹੀ ਦਾ ਆਰੋਪ ਲਗਾਇਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਿਤ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਡਲ ਟਾਊਨ ਮਾਰਕੀਟ ਦੇ ਵਿੱਚੋਂ ਲੰਘ ਰਿਹਾ ਸੀ ਉਦੋਂ ਹੀ ਪੁਲਿਸ ਕਰਮੀ ਸਿਮਰਨਜੀਤ ਕੌਰ ਉਸ ਦੀ ਗੱਡੀ ਦੇ ਨਾਲ ਟਕਰਾ ਗਈ ਅਤੇ ਉਸਦੇ ਸੱਟ ਲੱਗ ਗਈ। ਕਾਰ ਚਾਲਕ ਨੇ ਦੱਸਿਆ ਕਿ ਸਿਮਰਨਜੀਤ ਕੌਰ ਨਾਕੇ ਤੇ ਇੱਕ ਐਕਟੀਵਾ ਸਵਾਰ ਨੂੰ ਰੋਕ ਰਹੀ ਸੀ।
ਇਸ ਦੌਰਾਨ ਉਸ ਦਾ ਧਿਆਨ ਸੜਕ ਤੋਂ ਹਟ ਗਿਆ ਅਤੇ ਉਹ ਕਾਰ ਦੇ ਨਾਲ ਟਕਰਾ ਗਈ। ਪੁਲਿਸ ਨੇ ਫਿਲਹਾਲ ਕਾਰ ਚਾਲਕ ਦੀ ਗੱਡੀ ਨੂੰ ਜਪਤ ਕਰ ਲਿਆ ਹੈ। ਪੀੜਿਤ ਨੇ ਦੱਸਿਆ ਕਿ ਉਸ ਉੱਤੇ ਮਹਿਲਾ ਕਰਮਚਾਰੀ ਦੇ ਇਲਾਜ ਵਾਸਤੇ ਦਬਾਵ ਬਣਾਇਆ ਜਾ ਰਿਹਾ ਹੈ। ਜਦ ਕਿ ਇਸ ਦੇ ਵਿੱਚ ਉਸ ਦੀ ਕੋਈ ਗਲਤੀ ਵੀ ਨਹੀਂ ਸੀ। ਫਿਰ ਵੀ ਉਹ ਮਹਿਲਾ ਕਰਮਚਾਰੀ ਨੂੰ ਚੁੱਕ ਕੇ ਕੇਜੀਐਮ ਬੋਨ ਹਸਪਤਾਲ ਦੇ ਵਿੱਚ ਲੈ ਗਏ। ਜਿੱਥੇ ਜਾ ਕੇ ਉਹਨਾਂ ਨੇ ਉਪੀਡੀ ਦੀ 700 ਦੀ ਪਰਚੀ ਕਟਵਾਈ। ਅਤੇ 1000 ਰੁਪਏ ਐਕਸਰੇ ਲਈ ਵੀ ਦਿੱਤੇ ।
ਗੱਡੀ ਚਾਲਕ ਦਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਕਰਮਚਾਰੀ ਨੇ ਉਸ ਕੋਲੋਂ 60000 ਰੁਪਏ ਦੀ ਮੰਗ ਕੀਤੀ ਹੈ। ਪੀੜਿਤ ਨੇ ਖੁਦ ਨੂੰ ਬੇਕਸੂਰ ਸਾਬਿਤ ਕਰਨ ਦੇ ਲਈ ਨਾਲ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚੋਂ ਵੀਡੀਓ ਵੀ ਕਢਵਾਈ ਹੈ। ਨਾਲ ਹੀ ਉੱਥੇ ਮੌਜੂਦ ਇੰਸਪੈਕਟਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਸਿਰਫ ਇਹ ਹੀ ਚਾਹੁੰਦੇ ਹਨ ਕਿ ਮਹਿਲਾ ਕਰਮਚਾਰੀ ਦਾ ਇਲਾਜ ਚੰਗੀ ਤਰ੍ਹਾਂ ਹੋ ਜਾਵੇ। ਅਤੇ ਉਨਾਂ ਵੱਲੋਂ ਕਿਸੇ ਵੀ ਤਰਹਾਂ ਦੇ ਪੈਸੇ ਦੀ ਮੰਗ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਦੂਜੀ ਪਾਰਟੀ ਨੂੰ ਅੱਜ ਸਵੇਰੇ ਸਵੇਰੇ ਇਸ ਕਾਰਨ ਪੁਲਿਸ ਸਟੇਸ਼ਨ ਬੁਲਾਇਆ ਗਿਆ ਹੈ ਕਿਉਂਕਿ ਲੈਡੀ ਕਾਂਸਟੇਬਲ ਦੀ ਐਮਆਰਆਈ ਹੋਣੀ ਸੀ।