ਜਲੰਧਰ -(ਮਨਦੀਪ ਕੌਰ )- ਭਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਫਸੇ ਵਿਧਾਇਕ ਰਮਨ ਅਰੋੜਾ ਨੂੰ ਹਾਲ ਦੇ ਵਿੱਚ ਹੀ ਜਮਾਨਤ ਮਿਲੀ ਸੀ ਲੇਕਿਨ ਪੁਲਿਸ ਵੱਲੋਂ ਇੱਕ ਦੂਸਰੇ ਕੇਸ ਦੇ ਵਿੱਚ ਦੁਬਾਰਾ ਰਮਣ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੂਸਰੇ ਕੇਸ ਦੇ ਵਿੱਚ ਗ੍ਰਿਫਤਾਰ ਹੋਏ ਰਮਣ ਅਰੋੜਾ ਦਾ ਰਿਮਾਂਡ ਅੱਜ ਖਤਮ ਹੋਇਆ ਸੀ ਰਿਮਾਂਡ ਖਤਮ ਹੋਣ ਦੇ ਮਗਰੋਂ ਰਮਣ ਅਰੋੜਾ ਨੂੰ ਮੁੜ ਤੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਕੋਰਟ ਵੱਲੋਂ ਰਮਨ ਅਰੋੜਾ ਖਿਲਾਫ ਹੋਰ 3 ਦਿਨ ਦਾ ਰਿਮਾਂਡ ਮਿਲ ਗਿਆ।
ਦਰਅਸਲ ਪਹਿਲੇ ਮਾਮਲੇ ਦੇ ਵਿੱਚ ਠੇਕੇਦਾਰ ਰਜਿੰਦਰ ਕੁਮਾਰ ਦੁਆਰਾ ਦਿੱਤੀ ਗਈ ਸ਼ਿਕਾਇਤ ਉੱਤੇ ਰਮਣ ਅਰੋੜਾ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇੱਕ ਹੋਰ ਵਿਅਕਤੀ ਨੇ ਕੋਰਟ ਦੇ ਵਿੱਚ ਪੇਸ਼ ਹੋ ਕੇ ਲਾਟਰੀ ਚਲਵਾਉਣ ਦੀ ਆੜ ਦੇ ਵਿੱਚ ਪੈਸੇ ਲੈਣ ਦਾ ਆਰੋਪ ਲਗਾਇਆ ਹੈ। ਇਸੀ ਮਾਮਲੇ ਦੇ ਵਿੱਚ ਪੁਲਿਸ ਨੂੰ ਰਮਣ ਅਰੋੜਾ ਦਾ ਦੁਬਾਰਾ ਰਿਮਾਂਡ ਹਾਸਲ ਹੋਇਆ ਹੈ।

