ਜਲੰਧਰ -(ਮਨਦੀਪ ਕੌਰ )- ਥਾਣਾ ਸਦਰ ਦੇ ਅੰਤਰਗਤ ਆਉਂਦੇ ਇਲਾਕੇ ਧਾਲੀਵਾਲ ਔਜਲਾ ਰੋਡ ਤੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ । ਨੌਜਵਾਨ ਦੀ ਲਾਸ਼ ਮਿਲਣ ਦੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਮ੍ਰਿਤਿਕ ਨੌਜਵਾਨ ਦੇ ਸਰੀਰ ਉੱਪਰ ਕੱਟ ਦੇ ਨਿਸ਼ਾਨ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਉੱਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਓ। ਸਬ ਇੰਸਪੈਕਟਰ ਲਖਬੀਰ ਸਿੰਘ ਨੇ ਲਾਸ਼ ਨੂੰ ਕਪੂਰਥਲਾ ਸਿਵਿਲ ਹਸਪਤਾਲ ਦੀ ਮੌਰਚੀ ਦੇ ਵਿੱਚ ਰਖਵਾ ਦਿੱਤਾ ਹੈ।
ਮ੍ਰਿਤਕ ਦੀ ਪਹਿਚਾਨ ਇਮਾਮ ਹੁਸੈਨ ਨਿਵਾਸੀ ਪਿੰਡ ਉੱਗੀ ਜ਼ਿਲਾ ਜਲੰਧਰ ਦੇ ਰੂਪ ਵਿੱਚ ਹੋਈ ਹੈ। ਸਬ ਇੰਸਪੈਕਟਰ ਲਖਵਰ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਪਿਛਲੇ ਦੋ ਤਿੰਨ ਦਿਨਾਂ ਤੋਂ ਘਰ ਵਾਪਸ ਨਹੀਂ ਆਇਆ। ਜਿਸ ਦੀ ਲਾਸ਼ ਅੱਜ ਧਾਲੀਵਾਲ ਔਜਲਾ ਰੋਡ ਉੱਤੋਂ ਬਰਾਮਦ ਹੋਈ ਹੈ । ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਹੁਣ ਸਿਰਫ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਹੀ ਇਸ ਮਾਮਲੇ ਨੂੰ ਅੱਗੇ ਅਮਲ ਵਿਚ ਲਿਆਂਦਾ ਜਾਵੇਗਾ।