ਦੇਸ਼ ਦੇ ਲੱਖਾਂ ਹੀ ਪਰਿਵਾਰਾਂ ਨੂੰ ਰਾਹਤ ਦੀਨ ਵਾਲੇ ਕਦਮ ਹੇਠ ਅਮੂਲ ਅਤੇ ਮਦਰ ਡੇਅਰੀ ਦੇ ਦੁੱਧ ਉਤਪਾਦਾ ਦੀਆਂ ਕੀਮਤਾਂ 22 ਸਤੰਬਰ ਤੋਂ ਘਟਣ ਦੀ ਸੰਭਾਵਨਾ ਹੈ। ਸਰਕਾਰ ਨੇ ਜੀਐਸਟੀ ਕੌਂਸਲ ਮੀਟਿੰਗ ਦੇ ਵਿੱਚ ਪੈਕਟ ਵਾਲੇ ਦੁੱਧ ਨੂੰ ਜੀਐਸਟੀ ਮੁਕਤ ਕਰਨ ਦੀ ਯੋਜਨਾ ਬਣਾਈ ਹੈ। ਜਿਸ ਦੇ ਨਾਲ ਪੈਕਟ ਵਾਲੇ ਦੁੱਧ ਦੇ ਉੱਤੇ ਲੱਗ ਰਹੇ 5% ਜੀਐਸਟੀ ਨੂੰ ਹਟਾ ਦਿੱਤਾ ਜਾਵੇਗਾ। ਜਿਸ ਦੇ ਨਾਲ ਸਿੱਧੇ ਤੌਰ ਤੇ ਪੈਕਟ ਵਾਲੇ ਦੁੱਧ ਦੀ ਕੀਮਤ ਘੱਟ ਜਾਵੇਗੀ ।ਮਈ 2025 ਤੱਕ ਦੇ ਡੇਟਾ ਅਨੁਸਾਰ, ਅਮੂਲ ਅਤੇ ਮਦਰ ਡੇਅਰੀ ਦੋਵੇਂ ਦੀਆਂ ਰੀਟੇਲ ਕੀਮਤਾਂ ਵਿੱਚ 5% ਜੀ.ਐਸ.ਟੀ. ਸ਼ਾਮਲ ਹੈ।
ਮੌਜੂਦਾ ਅਮੂਲ ਅਤੇ ਮਦਰ ਡੇਅਰੀ ਦੀਆਂ ਜੋ ਕੀਮਤਾਂ ਹਨ ਉਹ ਇਸ ਤਰ੍ਹਾਂ ਹਨ।
- ਅਮੂਲ ਗੋਲਡ (ਫੁੱਲ ਕ੍ਰੀਮ ਦੁੱਧ): ₹69 ਪ੍ਰਤੀ ਲੀਟਰ
- ਅਮੂਲ ਫ੍ਰੈਸ਼ (ਟੋਨਡ ਦੁੱਧ): ₹57 ਪ੍ਰਤੀ ਲੀਟਰ
- ਅਮੂਲ ਟੀ ਸਪੈਸ਼ਲ: ₹63 ਪ੍ਰਤੀ ਲੀਟਰ
- ਅਮੂਲ ਮੱਝ ਦਾ ਦੁੱਧ: ₹75 ਪ੍ਰਤੀ ਲੀਟਰ
- ਅਮੂਲ ਗਾਂ ਦਾ ਦੁੱਧ: ₹58 ਪ੍ਰਤੀ ਲੀਟਰ
ਮਦਰ ਡੇਅਰੀ ਦੀਆਂ ਕੀਮਤਾਂ ਵੀ ਲਗਭਗ ਇਨ੍ਹਾਂ ਦੇ ਬਰਾਬਰ ਹਨ:
- ਫੁੱਲ ਕ੍ਰੀਮ ਦੁੱਧ: ₹69 ਪ੍ਰਤੀ ਲੀਟਰ
- ਟੀ ਸਪੈਸ਼ਲ ਦੁੱਧ: ₹57 ਪ੍ਰਤੀ ਲੀਟਰ
- ਮੱਝ ਦਾ ਦੁੱਧ: ₹74 ਪ੍ਰਤੀ ਲੀਟਰ
- ਗਾਂ ਦਾ ਦੁੱਧ: ₹59 ਪ੍ਰਤੀ ਲੀਟਰ
- ਡਬਲ ਟੋਨਡ ਦੁੱਧ: ₹51 ਪ੍ਰਤੀ ਲੀਟਰ
22 ਸਤੰਬਰ ਤੋਂ ਪੈਕਟ ਵਾਲੇ ਦੁੱਧ ਤੋਂ ਜੀਐਸਟੀ ਹਟਾਉਣ ਤੋਂ ਬਾਅਦ 4 ਤੋਂ 5 ਰੁਪਏ ਹਰ ਪੈਕਟ ਪਿੱਛੇ ਘੱਟ ਜਾਣਗੇ।
- ਫੁੱਲ ਕ੍ਰੀਮ ਦੁੱਧ ₹65-66 ਪ੍ਰਤੀ ਲੀਟ
- ਟੀ ਸਪੈਸ਼ਲ ₹59-60 ਪ੍ਰਤੀ ਲੀਟਰ
- ਮੱਝ ਦਾ ਦੁੱਧ ₹71-72 ਪ੍ਰਤੀ ਲੀਟਰ
- ਗਾਂ ਦਾ ਦੁੱਧ ₹55-57 ਪ੍ਰਤੀ ਲੀਟਰ।
ਮਦਰ ਡੇਅਰੀ:
- ਫੁੱਲ ਕ੍ਰੀਮ ਦੁੱਧ ₹65-66 ਪ੍ਰਤੀ ਲੀਟਰ
- ਮੱਝ ਦਾ ਦੁੱਧ ₹71 ਪ੍ਰਤੀ ਲੀਟਰ
- ਗਾਂ ਦਾ ਦੁੱਧ ₹56-57 ਪ੍ਰਤੀ ਲੀਟਰ
- ਡਬਲ ਟੋਨਡ ਦੁੱਧ ₹48-49 ਪ੍ਰਤੀ ਲੀਟਰ
- ਟੋਕਨ (ਥੋਕ) ਦੁੱਧ ₹51-52 ਪ੍ਰਤੀ ਲੀਟਰ