ਮੋਹਾਲੀ -(ਮਨਦੀਪ ਕੌਰ )- ਮੋਹਾਲੀ ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪ੍ਰਾਈਵੇਟ ਬੈਂਕ ਦੇ ਵਾਸ਼ਰੂਮ ਦੇ ਵਿੱਚ ਜਾ ਕੇ ਇੱਕ ਵਿਅਕਤੀ ਵੱਲੋਂ ਆਪਣੇ ਗੋਲੀ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਹਿਚਾਨ ਰਾਜਬੀਰ ਸਿੰਘ ਵਜੋਂ ਹੋਈ ਹੈ। ਜੋ ਕਿ ਮੋਹਾਲੀ ਦੇ ਫੇਜ਼ 11 ਅਤੇ ਸੈਕਟਰ 82 ਵਿੱਚ ਆਪਣਾ ਇਮੀਗਰੇਸ਼ਨ ਦਾ ਦਫਤਰ ਚਲਾਉਂਦਾ ਹੈ। ਰਾਜਵੀਰ ਸਿੰਘ ਅਸਲ ਦੇ ਵਿੱਚ ਮੋਗਾ ਸ਼ਹਿਰ ਦਾ ਨਿਵਾਸੀ ਹੈ। ਪੁਲਿਸ ਨੂੰ ਹਜੇ ਤੱਕ ਆਤਮਹੱਤਿਆ ਦੀ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ ਬਾਕੀ ਰਾਜਵੀਰ ਸਿੰਘ ਦੇ ਸਰੀਰ ਨੂੰ ਮੋਰਚੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ। ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ। ਪੁਲਿਸ ਮ੍ਰਿਤਕ ਦੇ ਪਰਿਵਾਰ ਦੇ ਬਿਆਨਾ ਦੇ ਉੱਪਰ ਮਾਮਲਾ ਦਰਜ ਕਰ ਰਹੀ ਹੈ ਅਤੇ ਸੀਸੀ ਟੀਵੀ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ।
ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਸਿੰਘ ਮੰਗਲਵਾਰ ਦੁਪਹਿਰ ਨੂੰ ਬੈਂਕ ਦੇ ਵਿੱਚ ਆਇਆ ਸੀ । ਜਿਸ ਤੋਂ ਬਾਅਦ ਉਸਨੇ ਬੈਂਕ ਦੀ ਪਹਿਲੀ ਮੰਜ਼ਿਲ ਤੇ ਜਾ ਕੇ ਉਸਦੇ ਵਾਸ਼ਰੂਮ ਦੇ ਵਿਜੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਪੂਰੀ ਬੈਂਕ ਦੇ ਵਿੱਚ ਅਫੜਾ ਦਫੜੀ ਮੱਚ ਗਈ ਜਦੋਂ ਬੈਂਕ ਦੇ ਵੋਸ਼ਰੂਮ ਨੂੰ ਖੋਲ ਕੇ ਦੇਖਿਆ ਗਿਆ ਤਾਂ ਉਸਦੇ ਵਿੱਚ ਰਾਜਵੀਰ ਸਿੰਘ ਦੀ ਲਾਜ ਪਈ ਸੀ ਜੋ ਪੂਰੀ ਤਰ੍ਹਾਂ ਖੂਨ ਦੇ ਨਾਲ ਲੱਥ ਪੱਥ ਸੀ। ਜਿਸ ਤੋਂ ਬਾਅਦ ਮੋਹਾਲੀ ਕੰਟਰੋਲ ਰੂਮ ਦੇ ਵਿੱਚ ਸੂਚਨਾ ਦਿੱਤੀ ਗਈ ਅਤੇ ਫੇਜ਼ ਅੱਠ ਦੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ। ਅਤੇ ਮ੍ਰਿਤਕ ਦੇ ਸਰੀਰ ਨੂੰ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਾਇਆ ਗਿਆ ਜਿੱਥੇ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ।
ਫੇਸ ਅੱਠ ਦੇ ਐਸਐਚ ਓ ਸਤਨਾਮ ਸਿੰਘ ਨੇ ਇਹ ਦੱਸਿਆ ਕਿ ਰਾਜਵੀਰ ਸਿੰਘ ਨੇ ਆਪਣੇ ਸਿਰ ਦੇ ਵਿੱਚ ਗੋਲੀ ਮਾਰੀ ਹੈ। ਜਿਸ ਦੇ ਕਾਰਨ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਨੇ ਰਿਵਾਲਵਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਕਰ ਰਹੀ ਹੈ ਕਿ ਇਹ ਰਿਵੋਲਵਰ ਕਿਸ ਦੇ ਨਾਮ ਤੇ ਰਜਿਸਟਰ ਹੈ ਇਹ ਸਤਨਾਮ ਸਿੰਘ ਦੇ ਨਾਮ ਤੇ ਹੀ ਰਜਿਸਟਰਡ ਹੈ ਜਾਂ ਕਿਸੀ ਹੋਰ ਵਿਅਕਤੀ ਦੇ ਨਾਮ ਉੱਤੇ ਹੈ।
ਪੁਲਿਸ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਾਂ ਕਿ ਰਾਜਵੀਰ ਸਿੰਘ ਨੇ ਸਿਰਫ ਬੈਂਕ ਦੇ ਵਿੱਚ ਆ ਕੇ ਹੀ ਆਤਮਹੱਤਿਆ ਕਿਉਂ ਕੀਤੀ ਕਿਤੇ ਹੋਰ ਜਾ ਕੇ ਕਿਉਂ ਨਹੀਂ। ਇਸ ਪੱਖ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਰਾਜਵੀਰ ਸਿੰਘ ਦੀ ਕਿਸੇ ਬੈਂਕ ਅਧਿਕਾਰੀ ਦੇ ਨਾਲ ਬਹਿਸ ਤਾਂ ਨਹੀਂ ਹੋਈ ਜਾਂ ਫਿਰ ਕੋਈ ਹੋਰ ਕਾਰਨ ਸੀ। ਜਾਂ ਫਿਰ ਬੈਂਕ ਤੋਂ ਲੋਨ ਦਾ ਮਾਮਲਾ ਚੱਲ ਰਿਹਾ ਸੀ।