International desk-ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਨੇ ਇੱਕ ਵਾਰ ਫਿਰ ਆਪਣੇ ਅੰਤਰਰਾਸ਼ਟਰੀ ਹਮਲਾਵਰ ਰੁੱਖ ਦਾ ਸੰਕੇਤ ਦਿੱਤਾ ਹੈ। ਹਾਲ ਵਿੱਚ ਹੀ ਇੱਕ ਕਾਨਫਰੰਸ ਕਾਲ ਰਾਹੀਂ ਉਹਨਾਂ ਨੇ ਯਰੂਪੀਅਨ ਯੂਨੀਅਨ ਦੇ ਅਧਿਕਾਰੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਚੀਨ ਅਤੇ ਭਾਰਤ ਉੱਤੇ 100% ਤੱਕ ਟੈਰੀਫ ਲਗਾਉਣ ਤਾਂ ਜੋ ਰੂਸ ਤੇ ਦਬਾਅ ਵਧਾਇਆ ਜਾ ਸਕੇ ਅਤੇ ਯੂਕਰੇਨ ਯੁੱਧ ਵਿੱਚ ਉਸ ਦੀ ਆਰਥਿਕ ਸਮਰੱਥਾ ਨੂੰ ਘਟਾਇਆ ਜਾ ਸਕੇ ਸੂਤਰਾਂ ਅਨੁਸਾਰ ਇਹ ਗੱਲਬਾਤ ਯਰੂਪੀਅਨ ਯੂਨੀਅਨ ਦੇ ਪਾਬੰਦੀਆਂ ਦੇ ਰਾਜਦੂਤ ਡੈਵਿਡ ਉ ਸੁਲੀਵਾਨ ਅਤੇ ਹੋਰ ਯਰੂਪੀਅਨ ਯੂਨੀਅਨ ਦੇ ਅਧਿਕਾਰੀਆਂ ਨਾਲ ਹੋਈ ਇਹ ਪ੍ਰਤਿਨਿਧੀ ਇਸ ਸਮੇਂ ਵਾਸ਼ਿੰਗਟਨ ਵਿੱਚ ਹਨ ਜਿੱਥੇ ਦੋਵੇਂ ਧਿਰਾਂ ਰੂਸ ਤੇ ਪਾਬੰਦੀਆਂ ਦੇ ਬੇਹਤਰ ਤਾਲਮੇਲ ਤੇ ਚਰਚਾ ਕਰ ਰਹੀਆਂ ਹਨ।
ਇੱਕ ਯੂਰੋਪੀਅਨ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਅਮੇਰਿਕਾ ਨੇ ਸਪਸ਼ਟ ਸੰਕੇਤ ਦਿੱਤੇ ਹਨ ਕਿ ਜੇਕਰ ਯਰੂਪੀਅਨ ਯੂਨੀਅਨ ਇਕੱਠੇ ਹੁੰਦੇ ਹਨ ਤਾਂ ਵਾਸ਼ਿੰਗਟਨ ਵੀ ਇਹਨਾਂ ਦੇਸ਼ਾਂ ਤੇ ਇਸੇ ਤਰ੍ਹਾਂ ਦੇ ਸਖਤ ਟੈਰੀਫ ਲਗਾਉਣ ਲਈ ਤਿਆਰ ਹੈ ਈਯੂ ਅਧਿਕਾਰੀ ਨੇ ਦੱਸਿਆ ਕਿ ਉਹ ਸਿੱਧੇ ਤੌਰ ਉੱਤੇ ਕਹਿ ਰਹੇ ਹਨ ਕਿ ਜੇਕਰ ਤੁਸੀਂ ਇਕੱਠੇ ਹੋ ਤਾਂ ਅਸੀਂ ਇਹ ਕਦਮ ਚੁੱਕਾਂਗੇ ਇਹ ਰਣਨੀਤੀ ਯੂਰਪੀ ਸੰਘ ਦੀ ਹੁਣ ਤੱਕ ਦੀ ਬਣਾਈ ਨੀਤੀਆਂ ਦੇ ਵਿੱਚ ਇੱਕ ਵੱਡਾ ਬਦਲਾ ਲਿਆ ਸਕਦੀ ਹੈ ਕਿਉਂਕਿ ਹੁਣ ਤੱਕ ਯੂਰਪੀ ਸੰਘ ਰੂਸ ਨੂੰ ਅਲੱਗ ਅਲੱਗ ਕਰਨ ਲਈ ਪਾਬੰਦੀਆਂ ਤੇ ਜੋਰ ਦਿੰਦਾ ਰਿਹਾ ਹੈ ਟੈਰੀਫ ਘੱਟ ਹੀ ਵਰਤੇ ਗਏ ਹਨ।
ਚੀਨ ਅਤੇ ਭਾਰਤ ਦੋਵੇਂ ਰੂਸ ਤੋਂ ਵੱਡੀ ਮਾਤਰਾ ਦੇ ਵਿੱਚ ਕੱਚਾ ਤੇਲ ਖਰੀਦਦੇ ਹਨ ਇਹੀ ਕਾਰਨ ਹੈ ਕਿ ਟਰੰਪ ਇਹਨਾਂ ਦੋਵਾਂ ਦੇਸ਼ਾਂ ਨੂੰ ਰੂਸ ਦੀ ਆਰਥਿਕ ਤਾਕਤ ਅਤੇ ਮਹੱਤਵਪੂਰਨ ਥੰਮ ਮੰਨਦੇ ਹਨ। ਟਰੰਪ ਦਾ ਕਹਿਣਾ ਹੈ ਕਿ ਜਿੰਨਾ ਚਿਰ ਚੀਨ ਅਤੇ ਭਾਰਤ ਰੂਸ ਤੋਂ ਊਰਜਾ ਖਰੀਦਦੇ ਰਹਿਣਗੇ ਯੂਕਰੇਨ ਤੇ ਰੂਸ ਦੀ ਕਾਰਵਾਈ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਮੁਸ਼ਕਿਲ ਹੋ ਜਾਵੇਗਾ।
ਇੱਕ ਪਾਸੇ ਟਰੰਪ ਨੇ ਭਾਰਤ ਤੇ ਸਖਤ ਟੈਰੀਫ ਲਗਾਉਣ ਦੀ ਵਕਾਲਤ ਕੀਤੀ ਹੈ ਅਤੇ ਉੱਥੇ ਉੱ ਮੰਗਲਵਾਰ ਸ਼ਾਮ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਇਹ ਵੀ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰਕ ਰੁਕਾਵਟਾਂ ਨੂੰ ਘਟਾਉਣ ਲਈ ਕੰਮ ਚੱਲ ਰਿਹਾ ਹੈ ਉਹਨਾਂ ਇਹੀ ਵੀ ਕਿਹਾ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਦੀ ਉਮੀਦ ਕਰ ਰਹੇ ਹਨ।
“ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਵਿੱਚ ਸਹਿਯੋਗ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਮੈਨੂੰ ਉਮੀਦ ਹੈ ਕਿ ਜਲਦੀ ਹੀ ਪ੍ਰਧਾਨ ਨਰਿੰਦਰ ਮੋਦੀ ਨਾਲ ਇਸ ਬਾਰੇ ਚਰਚਾ ਕਰਾਂਗੇ। ਟਰੰਪ “
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟਰੰਪ ਪ੍ਰਸ਼ਾਸਨ ਨੇ ਗਰਮੀਆਂ ਦੌਰਾਨ ਭਾਰਤ ਤੇ ਟੈਰੀਫ ਪਹਿਲਾਂ ਹੀ 25% ਵਧਾ ਦਿੱਤੇ ਸਨ ਇਹ ਕਦਮ ਭਾਰਤ ਅਤੇ ਰੂਸ ਆਰਥਿਕ ਸਬੰਧਾ ਬਾਰੇ ਵੀ ਚੁੱਕਿਆ ਗਿਆ ਸੀ ਹਾਲਾਂਕਿ ਟਰੰਪ ਨੇ ਅਜੇ ਤੱਕ ਉਹਨਾਂ ਸਖਤ ਵਿਕਲਪਾਂ ਨੂੰ ਲਾਗੂ ਨਹੀਂ ਕੀਤਾ ਹੈ ਜੋ ਉਸਨੇ ਪਹਿਲਾਂ ਦੱਸੇ ਸਨ। ਟਰੰਪ ਨੇ ਪਹਿਲਾਂ ਵੀ ਕਿਹਾ ਸੀ ਕਿ ਯੂਰਪ ਅਜੇ ਤੱਕ ਰੂਸ ਤੋਂ ਆਪਣੇ ਆਪ ਨੂੰ ਪੂਰੀ ਤਰਹਾਂ ਵੱਖ ਨਹੀਂ ਕੀਤਾ ਹੈ। ਪਿਛਲੇ ਸਾਲ ਯੂਰਪੀ ਸੰਘ ਦੇ ਕੁਲ ਗੈਸ ਇਆਤ ਦਾ ਲਗਭਗ 19% ਰੂਸ ਤੋਂ ਆਇਆ ਸੀ ਹਾਲਾਂਕਿ ਯੂਰਪੀ ਸੰਘ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਰੂਸੀ ਊਰਜਾ ਤੇ ਆਪਣੀ ਨਿਰਭਰਤਾ ਨੂੰ ਪੂਰੀ ਤਰਹਾਂ ਖਤਮ ਕਰ ਦੇਵੇਗਾ।