ਜਲੰਧਰ -(ਮਨਦੀਪ ਕੌਰ )- ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਟੇਟ ਮਿਡ ਡੇਅ ਮੀਲ ਸੋਸਾਇਟੀ ਨੇ ਸਾਰੇ ਜਿਲਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਹਨਾਂ ਸਕੂਲਾਂ ਦੇ ਵਿੱਚ ਅਨਾਜ ਖਰਾਬ ਹੋਣ ਦਾ ਖਤਰਾ ਹੈ , ਉਥੋਂ ਅਨਾਜ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ । ਨਾਲ ਹੀ, ਇਹ ਯਕੀਨੀ ਬਣਾਇਆ ਜਾਵੇ ਕਿ ਸ਼ਿਫਟਿੰਗ ਦੌਰਾਨ ਅਨਾਜ ਦਾ ਪੂਰਾ ਰਿਕਾਰਡ ਮਿਡ-ਡੇਅ ਮੀਲ ਰਜਿਸਟਰ ’ਚ ਸਹੀ ਢੰਗ ਨਾਲ ਦਰਜ ਹੋਵੇ।
ਸੋਸਾਇਟੀ ਨੇ ਇਸ ਕੰਮ ਨੂੰ ਬਹੁਤ ਜਰੂਰੀ ਦੱਸਿਆ ਹੈ ਅਤੇ ਇਹਨਾਂ ਪ੍ਰਤੀ ਸਖਤ ਨਿਰਦੇਸ਼ ਦਿੱਤੇ ਗਏ ਹਨ । ਤਾਂ ਜੋ ਬੱਚਿਆਂ ਦੇ ਭੋਜਨ ਦੇ ਵਿੱਚ ਕੋਈ ਵੀ ਰੁਕਾਵਟ ਨਾ ਆਵੇ ਅਤੇ ਅਨਾਜ ਦੀ ਬਰਬਾਦੀ ਵੀ ਨਾ ਹੋ ਸਕੇ।