ਗੁਰਦਾਸਪੁਰ -(ਮਨਦੀਪ ਕੌਰ)- ਗੁਰਦਾਸਪੁਰ ਦੇ ਵਧੀਕ ਜ਼ਿਲ੍ਾ ਮੈਜਿਸਟਰੇਟ ਡਾਕਟਰ ਹਰਜਿੰਦਰ ਸਿੰਘ ਬੇਦੀ ਨੇ ਪੰਜਾਬ ਆਬਕਾਰੀ 1914 ਧਾਰਾ 54 ਫਤਿਹ ਪੰਜਾਬ ਲੀਕਰ ਲਾਈਸੈਂਸ ਰੂਲ 37(9) ਮਹਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ , ਪੰਜਾਬ ਸਰਕਾਰ ਦੇ ਆਬਕਾਰੀ ਦੇ ਘਰ ਵਿਭਾਗ ਤੋਂ ਪ੍ਰਾਪਤ ਅਧਿਕਾਰ ਉੱਤੇ ਇਹ ਫੈਸਲਾ ਲਿਆ ਹੈ ਕਿ 30 ਅਗਸਤ ਬਟਾਲਾ ਸ਼ਹਿਰ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਸਮਾਗਮ ਮੌਕੇ ਨਗਰ ਨਿਗਮ ਬਟਾਲਾ ਦੀ ਹਦੂਦ ਦੇ ਵਿੱਚ ਡਰਾਈ ਡੇ ਮਨਾਇਆ ਜਾਵੇਗਾ।
ਇਹਨਾਂ ਹੁਕਮਾਂ ਨੂੰ ਜਾਰੀ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਨਗਰ ਨਿਗਮ ਸੀਮਾ ਦੇ ਅੰਦਰ ਆਉਣ ਵਾਲੇ ਸਾਰੇ ਦੇਸੀ ਅਤੇ ਅੰਗਰੇਜੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਅਤੇ ਕੋਈ ਵੀ ਵਿਅਕਤੀ ਸ਼ਰਾਬ ਦੀ ਵਿਕਰੀ ਜਾਂ ਸਟੋਰੇਜ ਨਹੀਂ ਕਰ ਸਕੇਗਾ। ਇਹ ਪਾਬੰਦੀ ਹੋਟਲਾਂ, ਆਹਾਤਿਆਂ ਅਤੇ ਉਹਨਾਂ ਦੁਕਾਨਾਂ ਉੱਤੇ ਵੀ ਲਾਗੂ ਹੋਵੇਗੀ ਜਿੱਥੇ ਕਾਨੂੰਨੀ ਤੋਰ ਉੱਤੇ ਸ਼ਰਾਬ ਵੇਚਣ ਦੀ ਸਰਕਾਰ ਵਲੋ ਮਨਜ਼ੂਰੀ ਦਿੱਤੀ ਗਈ ਹੋਵੇ। ਇਹ ਹੁਕਮ ਇੱਕ ਤਰਫਾ ਤੌਰ ਤੇ ਜਾਰੀ ਕੀਤੇ ਗਏ ।