ਖੰਨਾ -(ਮਨਦੀਪ ਕੌਰ )- ਉਹਨਾਂ ਦੇ ਆਜ਼ਾਦ ਨਗਰ ਦੇ ਵਿੱਚ ਇੱਕ 25 ਸਾਲਾਂ ਤੁਲਸੀ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਬੈਠੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤੁਲਸੀ ਨਾਮਕ ਔਰਤ ਆਪਣੇ ਪਤੀ ਸਨੀ ਦੇ ਨਾਲ ਅਨੰਦਪੁਰ ਸਾਹਿਬ ਤੋਂ ਖੰਨਾ ਵੱਲ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਜਾ ਰਹੀ ਸੀ।
ਮੇਰੀ ਜਾਣਕਾਰੀ ਦੇ ਅਨੁਸਾਰ ਕੋਟਲਾ ਅਜਨੇਰ ਪਿੰਡ ਦੇ ਕੋਲ ਮੋਟਰਸਾਈਕਲ ਦੇ ਵਿੱਚ ਉਸ ਦਾ ਦੁਪੱਟਾ ਫਸ ਗਿਆ ਜਿਸ ਦੇ ਨਾਲ ਤੁਲਸੀ ਅਸੰਤੁਲਿਤ ਹੋ ਗਈ ਅਤੇ ਥੱਲੇ ਡਿੱਗ ਗਈ ਥੱਲੇ ਡਿੱਗਦੇ ਨਾਲ ਉਸਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਉਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਤੁਲਸੀ ਦਾ ਵਿਆਹ ਛੇ ਸਾਲ ਪਹਿਲਾਂ ਸਨੀ ਦੇ ਨਾਲ ਹੋਇਆ ਸੀ। ਉਸ ਦੇ ਦੋ ਬੱਚੇ ਹਨ ਜਿਸ ਵਿੱਚੋਂ ਇੱਕ ਦੀ ਉਮਰ 6 ਸਾਲ ਅਤੇ ਇੱਕ ਦੀ 1 ਸਾਲ ਉਮਰ ਹੈ। ਜਾਣਕਾਰੀ ਦੇ ਮੁਤਾਬਿਕ ਸਨੀ ਜੁੱਤੀਆਂ ਪੋਲਿਸ਼ ਕਰਨ ਦਾ ਕੰਮ ਕਰਦਾ ਹੈ। ਇਸ ਘਟਨਾ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।