ਜਲੰਧਰ -(ਮਨਦੀਪ ਕੌਰ)- ਜਲੰਧਰ-ਪਠਾਨਕੋਟ ਫਲਾਈ ਓਵਰ ਤੇ ਉੱਪਰ 6 ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਬਾਕੀ ਦੇ ਤਿੰਨ ਵਿਅਕਤੀ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਹਾਈਵੇ ਉੱਤੇ ਇੱਕ ਖਰਾਬ ਟਰੱਕ ਖੜਿਆ ਸੀ ਜਿਸਦੇ ਕਾਰਨ ਇਹ ਹਾਦਸਾ ਵਾਪਰ ਗਿਆ। ਹਾਦਸੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਕੁੱਲ ਛੇ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ। ਹਾਦਸੇ ਤੋਂ ਬਾਅਦ ਹਾਈਵੇ ਉੱਤੇ ਲੰਬਾ ਜਾਮ ਲੱਗ ਗਿਆ। ਘਟਨਾ ਤੋਂ ਕੁਝ ਸਮੇਂ ਬਾਅਦ ਹੀ ਐਸਐਸਐਫ ਦੀ ਟੀਮ ਮੌਕੇ ਉੱਤੇ ਪਹੁੰਚੀ। ਅਤੇ ਟਰੈਫਿਕ ਨੂੰ ਦੂਸਰਾ ਰੋਡ ਉੱਤੇ ਡਾਈਵਰਟ ਕਰਕੇ ਥਾਣਾ 8 ਦੀ ਪੁਲਿਸ ਨੂੰ ਸੂਚਿਤ ਕੀਤਾ।
ਐਸ ਐਸ ਐਫ ਦੀ ਟੀਮ ਦੇ ਕਾਂਸਟੇਬਲ ਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹਾਈਵੇ ਉੱਤੇ ਐਕਸੀਡੈਂਟ ਹੋ ਗਿਆ ਹੈ ਅਸੀਂ ਮੌਕੇ ਉੱਤੇ ਆ ਕੇ ਦੇਖਿਆ ਤਾਂ ਬਹੁਤ ਲੰਬਾ ਜਾਮ ਲੱਗਿਆ ਹੋਇਆ ਸੀ ਜਿਸ ਨੂੰ ਸਰਵਿਸ ਰੋਡ ਉੱਤੇ ਡਾਇਵਰਟ ਕੀਤਾ ਗਿਆ ਅਤੇ ਬਾਅਦ ਵਿੱਚ ਜਖਮੀਆਂ ਨੂੰ ਦੇਖਿਆ ਗਿਆ ।ਜਾਣਕਾਰੀ ਦੇ ਮੁਤਾਬਿਕ ਸੜਕ ਦੇ ਕਿਨਾਰੇ ਇਕ ਖਰਾਬ ਟਰੱਕ (HR 58E6062) ਖੜਾ ਸੀ। ਇਸ ਖੜੇ ਟਰੱਕ ਦੇ ਪਿੱਛੇ ਦੀ ਇੱਕ ਹੋਰ ਟਰੱਕ ਨੇ ਟੱਕਰ ਮਾਰ ਦਿੱਤੀ। ਇਹ ਟਰੱਕ ਕੋਈ ਵਿਪਿਨ ਨਾਮਕ ਵਿਅਕਤੀ ਚਲਾ ਰਿਹਾ ਸੀ। ਉਸ ਤੋਂ ਬਾਅਦ ਪਿੱਛੋਂ ਦੀ ਇੱਕ ਆਰਟਿਗਾ ਕਾਰ ਦੀ ਟੱਕਰ ਹੋਈ, ਤੇ ਨਾਲ ਹੀ ਬਾਅਦ ਵਿੱਚ ਸਵਿਫਟ ਕਾਰ ਟਕਰਾ ਗਈ। ਇਸ ਐਕਸੀਡੈਂਟ ਦੇ ਨਾਲ ਹਜੇ ਲੋਕ ਸੰਭਲ ਹੀ ਰਹੇ ਸਨ ਕਿ ਪਿੱਛੋਂ ਦੀ ਇੱਕ ਹੋਰ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ।
ਜਿਸ ਤੋਂ ਬਾਅਦ ਇਸ ਟਰੱਕ ਡਰਾਈਵਰ ਨੇ ਆਪਣੇ ਟਰੱਕ ਨੂੰ ਡਿਵਾਈਡਰ ਉੱਪਰ ਦੀ ਮੋੜ ਕੇ ਦੂਜੀ ਸਾਈਡ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਿਸ ਦੀ ਵਜਾ ਦੇ ਨਾਲ ਇੱਕ ਮੋਟਰਸਾਈਕਲ ਸਵਾਰ ਟਰੱਕ ਦੇ ਨਾਲ ਬੁਰੀ ਤਰਾਂ ਕੁਚਲਿਆ ਗਿਆ। ਦੱਸਿਆ ਜਾ ਰਿਹਾ ਸੀ ਕਿ ਟਰੱਕ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ। ਮ੍ਰਿਤਕ ਮੋਟਰਸਾਈਕਲ ਸਵਾਰ ਦੀ ਪਹਿਚਾਨ ਬੰਟੀ ਨਿਵਾਸੀ ਕਰਤਾਰਪੁਰ ਦੇ ਰੂਪ ਵਿੱਚ ਹੋਈ ਹੈ। ਉਹਨਾਂ ਦੀ ਕੀ ਜਖਮੀਆਂ ਦੀ ਪਹਿਚਾਨ ਅਨਿਲ ਕੁਮਾਰ ਨਿਵਾਸੀ ਹਿਮਾਚਲ, ਅਰਜੁਨ ਨਿਵਾਸੀ ਬਟਾਲਾ ਦੇ ਰੂਪ ਵਿੱਚ ਹੋਈ ਹੈ। ਜਦ ਕਿ ਖਰਾਬ ਟਰੱਕ ਯੂਪੀ ਦੇ ਕਿਸੀ ਸਾਹਿਬ ਦੇ ਨਾਮ ਉੱਪਰ ਰਜਿਸਟਰ ਹੈ। ਦੱਸਿਆ ਜਾ ਰਿਹਾ ਹੈ ਕਿ ਡਿਵਾਈਡਰ ਨੂੰ ਟੱਪਣ ਵਾਲਾ ਡਰਾਈਵਰ ਨਸ਼ੇ ਵਿੱਚ ਸੀ ਜਿਸ ਨੂੰ ਅੱਠ ਨੰਬਰ ਦੀ ਪੁਲਿਸ ਨੇ ਹੀਰਾਸਤ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।