ਹੁਸ਼ਿਆਰਪੁਰ -(ਮਨਦੀਪ ਕੌਰ )- ਹੁਸ਼ਿਆਰਪੁਰ ਤੋਂ ਜਲੰਧਰ ਦੇ ਰਾਸਤੇ ਵਿੱਚ ਪੈਂਦੇ ਮੰਡਿਆਲਾ ਤੋਂ ਇੱਕ ਮੰਦਭਾਗੀ ਖ਼ਬਰ ਸਾਮ੍ਹਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਮੰਡਿਆਲਾ ਵਿੱਚ ਗੈਸ ਦੇ ਟੈਂਕਰ ਨੂੰ ਅੱਗ ਲੱਗਣ ਦੇ ਕਾਰਨ ਕਈ ਧਮਾਕੇ ਹੋਏ । ਜਿਸ ਕਾਰਨ ਕਈ ਘਰਾਂ ਦੀਆਂ ਛੱਤਾਂ ਤਕ ਉਧ ਗਈਆਂ। ਦਮਕਲ ਵਿਭਾਗ ਦੀ ਟੀਮ ਮੌਕੇ ਉੱਤੇ ਪਹੁੰਚ ਗਈ ਅਤੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਮੌਕੇ ਪੁਲਸ ਪ੍ਰਸ਼ਾਸ਼ਨ ਅਤੇ ਏਅਰ ਫੋਰਸ ਦੀ ਟੀਮ ਵੀ ਮੌਕੇ ਉੱਤੇ ਮੌਜੂਦ ਰਹੀ ।
ਇਸ ਮੌਕੇ ਉੱਤੇ ਕੈਬਨਿਟ ਮੰਤਰੀ ਡਾਕਟਰ ਹਰਜੋਤ ਬੈਂਸ ਵੀ ਮੌਕੇ ਦਾ ਜਾਇਜਾ ਲੈਣ ਪਹੁੰਚੇ । ਜਾਨੀ ਮਾਨੀ ਕਿੰਨਾ ਨੁਕਸਾਨ ਹੋਇਆ ਹੈ ਇਸ ਗਲ ਸੀ ਅਜੇ ਤਕ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ । ਬਾਕੀ ਹਾਦਸੇ ਦੀ ਅਸਲੀ ਵਜਾਹ ਟੈਂਕਰ ਦਾ ਗਲਤ ਸਾਈਡ ਕਟ ਮਰਨਾ ਦੱਸਿਆ ਜਾ ਰਿਹਾ ਹੈ । ਪਰ ਪ੍ਰਸ਼ਾਸਨ ਵਲੋ ਇਸ ਗਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ।