Entertainment desk –(ਮਨਦੀਪ ਕੌਰ)- ਪੰਜਾਬੀ ਫਿਲਮ ਇੰਡਸਟਰੀ ਵਿੱਚੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੇਲ ਕਰਾਦੇ ਰੱਬਾ ,ਜੱਟ ਐਂਡ ਜੂਲੀਅਟ ,ਕੈਰੀ ਓਨ ਜੱਟਾ, ਗੋਲਕ ਬੁਗਣੀ ਬੈਂਕ ਅਤੇ ਬਟੂਏ ਵਰਗੀਆਂ ਹਿੱਟ ਫਿਲਮਾਂ ਲਈ ਜਾਣੇ ਜਾਂਦੇ ਪੰਜਾਬੀ ਅਦਾਕਾਰ ਕਮੇਡੀਅਨ ਜਸਵਿੰਦਰ ਭੱਲਾ ਇਸ ਜਹਾਨ ਨੂੰ ਅਲਵਿਦਾ ਕਰ ਗਏ ਹਨ।
ਦਰਅਸਲ ਕਮੇਡੀਅਨ ਕਲਾਕਾਰ ਜਸਵਿੰਦਰ ਭੱਲਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਸਵਿੰਦਰ ਭੱਲਾ ਨੇ ਮੁਹਾਲੀ ਦੇ ਫੋਰਟੀਜ ਹਸਪਤਾਲ ਦੇ ਵਿੱਚ ਆਪਣੇ ਆਖਰੀ ਸਾਹ ਲਏ ।
ਜਸਵਿੰਦਰ ਭੱਲਾ 1989 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪ੍ਰਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਸ਼ਾਮਿਲ ਹੋਏ ਅਤੇ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਇਹਨਾਂ ਨੂੰ ਮੁੱਖ ਤੌਰ ਤੇ ਆਪਣੇ ਪ੍ਰੋਗਰਾਮ ਚਨ ਕਾਟਾ ਅਤੇ ਕਿਰਦਾਰ ਚਾਚਾ ਛਤਰਾ ਕਰਕੇ ਜਾਣਿਆ ਜਾਂਦਾ ਹੈ। ਇਹਨਾਂ ਦੇ ਪਹਿਲੀ ਵਾਰੀ 198 ਵਿੱਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ ਜਿਸ ਵਿੱਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਸਨ।
ਜਸਵਿੰਦਰ ਭੱਟੀ ਵੱਲੋਂ ਪੰਜਾਬੀ ਫਿਲਮਾਂ ਵਿੱਚ ਸ਼ੁਰੂਆਤ ਫਿਲਮ ਦੁੱਲਾ ਭੱਟੀ ਤੋਂ ਕੀਤੀ ਗਈ ਇਸ ਤੋਂ ਬਾਅਦ ਇਹਨਾਂ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਜਿਨਾਂ ਵਿੱਚ ਚੱਕਦੇ ਫੱਟੇ ਕੈਰੀ ਹਨ ਜੱਟਾ ਡੈਡੀ ਕੂਲ ਮੁੰਡੇ ਫੂਲ ਆਦਿ ਫਿਲਮਾਂ ਬਹੁਤ ਹਿੱਟ ਹੋਈਆਂ ਹਨ।