ਜਲੰਧਰ -(ਮਨਦੀਪ ਕੌਰ )- ਉਪਲ ਫਾਰਮ ਗਰਲ ਕੁੜੀ ਦੇ ਕੇਸ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਦੇ ਅਨੁਸਾਰ ਉਪਲ ਫਾਰਮ ਵਾਲੀ ਕੁੜੀ ਅਤੇ ਮੁੰਡੇ ਪ੍ਰਭ ਦੇ ਵਿੱਚ ਸਮਝੌਤਾ ਹੋ ਗਿਆ ਹੈ। ਇਹ ਖੁਲਾਸਾ ਖੁਦ ਉਪਲ ਫਾਰਮ ਵਾਲੀ ਕੁੜੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਕੀਤਾ ਹੈ। ਉਸਨੇ ਕਿਹਾ ਕਿ ਦੋਹਾਂ ਪਾਰਟੀਆਂ ਦੇ ਵਿੱਚ ਸਮਝੌਤਾ ਹੋ ਗਿਆ ਹੈ।
ਪ੍ਰਭ ਨਾਮ ਦੇ ਮੁੰਡੇ ਅਤੇ ਉਸ ਦੇ ਪਿਤਾ ਵੱਲੋਂ ਕੁੜੀ ਵਾਲਿਆਂ ਵੱਲੋਂ ਮਾਫੀ ਮੰਗ ਲਈ ਗਈ ਹੈ । ਉਸ ਤੋਂ ਬਾਅਦ ਕੁੜੀ ਅਤੇ ਮੁੰਡੇ ਦੇ ਵਿਚਕਾਰ ਸਮਝੌਤਾ ਹੋ ਗਿਆ ਹੈ। ਕੁੜੀ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਉਹ ਹੁਣ ਕੋਈ ਵੀ ਪੁਲਿਸ ਕਾਰਵਾਈ ਨਹੀਂ ਕਰਨਾ ਚਾਹੁੰਦੀ। ਨਾਲ ਹੀ ਕੁੜੀ ਨੇ ਮੀਡੀਆ ਅਧਾਰੇ ਨੂੰ ਬੇਨਤੀ ਕੀਤੀ ਹੈ ਕਿ ਜੋ ਵੀਡੀਓ ਅਤੇ ਪੋਸਟਾਂ ਉਸਦੀਆਂ ਸੋਸ਼ਲ ਮੀਡੀਆ ਉੱਤੇ ਪਾਈਆਂ ਗਈਆਂ ਹਨ ਉਹਨਾਂ ਨੂੰ ਡਿਲੀਟ ਕਰ ਦਿੱਤਾ ਜਾਵੇ। ਕਿਉਂਕਿ ਸਾਡਾ ਸਮਝੌਤਾ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਸਮਝੌਤਾ ਕਿਸੇ ਸੀਨੀਅਰ ਵਿਅਕਤੀ ਵੱਲੋਂ ਕਰਵਾਇਆ ਗਿਆ ਹੈ।