ਫਿਰੋਜ਼ਪੁਰ -(ਮਨਦੀਪ ਕੌਰ )- ਫਿਰੋਜ਼ਪੁਰ ਦੇ ਪਿੰਡ ਕੁੰਡੇ ਦੇ ਵਿੱਚੋਂ ਹਾਈ ਵੋਲਟੇਜ ਤਾਰਾਂ ਦੇ ਨਾਲ 13 ਸਾਲਾਂ ਬੱਚੇ ਦੇ ਝੁਲਸਣ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਿਕ 13 ਸਾਲਾਂ ਦਾ ਕਰਨ ਛੱਤ ਉੱਪਰ ਆਪਣੇ ਕਬੂਤਰਾਂ ਦੇ ਨਾਲ ਖੇਡ ਰਿਹਾ ਸੀ। ਤਾਂ ਸ਼ਾਤ ਉਪਰੋਂ ਹਾਈ ਵੋਲਟੇਜ ਤਾਰਾਂ ਲੰਘ ਰਹੀਆਂ ਸਨ। ਜਿਨਾਂ ਦੀ ਚਪੇਟ ਦੇ ਵਿੱਚ 13 ਸਾਲਾ ਕਰਨ ਆ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਬੱਚੇ ਨੂੰ ਕਰੰਟ ਇਨੀ ਬੁਰੀ ਤਰ੍ਹ ਲੱਗਾ ਕਿ ਉਹ ਕਰੰਟ ਲੱਗਣ ਤੋਂ ਬਾਅਦ ਨੀ ਫੁੱਟ ਦੂਰ ਜਾ ਕੇ ਡਿੱਗਿਆ।
ਬੱਚੇ ਦੀਆਂ ਚੀਕਾਂ ਸੁਣ ਕੇ ਪਰਿਵਾਰ ਵਾਲੇ ਭੱਜ ਕੇ ਛੱਤ ਉੱਪਰ ਆਏ ਅਤੇ ਬੱਚੇ ਦੀ ਹਾਲਤ ਦੇਖ ਕੇ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਲੈ ਕੇ ਗਏ । ਜਿੱਥੇ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸਾਰੇ ਘਟਨਾ ਤੋਂ ਬਾਅਦ ਮਾਪਿਆਂ ਦਾ ਬੱਚੇ ਦੀ ਹਾਲਤ ਨੂੰ ਦੇਖ ਕੇ ਬੁਰਾ ਹਾਲ ਹੋ ਰਿਹਾ ਹੈ ।