ਜਲੰਧਰ-(ਮਨਦੀਪ ਕੌਰ )- ਜਲੰਧਰ ਦੇ ਵਡਾਲਾ ਚੌਂਕ ਵਿੱਚੋ ਇੱਕ ਮੰਦਭਾਗੀ ਘਟਨਾ ਸਾਮ੍ਹਣੇ ਆਈ ਹੈ । ਜਿੱਥੋਂ ਇਕ ਮਾਰਬਲ ਦੀ ਦੁਕਾਨ ਵਿਚ ਇਕ ਵਿਅਕਤੀ ਉੱਤੇ ਮਾਰਬਲ਼ ਡਿੱਗਣ ਨਾਲ ਇੱਕ ਵਿਅਕਤੀ ਗੰਭੀਰ ਜਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦੁਕਾਨ ਤੇ ਬੈਠਾ ਚਾਹ ਪੀ ਰਿਹਾ ਸੀ ਇਸੇ ਦੌਰਾਨ ਡਬਲ ਲੇਅਰ ਮਾਰਬਲ ਉਸ ਉੱਤੇ ਡਿੱਗ ਗਿਆ। ਤਕਰੀਬਨ ਉਹ ਵਿਅਕਤੀ ਅੱਧਾ ਘੰਟਾ ਉਸ ਮਾਰਬਲ ਦੇ ਥੱਲੇ ਦੱਬਿਆ ਰਿਹਾ ਜਿਸ ਦੇ ਨਾਲ ਉਸ ਦੀਆਂ ਪਸਲੀਆ ਟੁੱਟ ਗਈਆਂ।
ਇਸ ਘਟਨਾ ਦੀ ਸਾਰੀ ਸੂਚਨਾ ਦੁਕਾਨ ਦੇ ਮਾਲਕ ਗਣਪਤੀ ਮਾਰਬਲ ਸ਼ਾਪ ਨੂੰ ਦਿੱਤੀ ਗਈ ਜੋ ਕਿ ਤੁਰੰਤ ਮੌਕੇ ਉੱਤੇ ਪਹੁੰਚ ਕੇ ਜਖਮੀ ਆਦਮੀ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਿਆ ਅਤੇ ਉੱਥੇ ਇਲਾਜ ਲਈ ਭਰਤੀ ਕਰਵਾਇਆ। ਫਿਲਹਾਲ ਉੱਥੇ ਖੜੇ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਸ ਵਿਅਕਤੀ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਡਬਲ ਲੇਅਰ ਮਾਰਬਲ ਉਸ ਉੱਤੇ ਡਿੱਗਣ ਦੇ ਕਾਰਨ ਉਸ ਦੀਆਂ ਪਸਲੀਆਂ ਟੁੱਟ ਗਈਆਂ ਹਨ। ਜਖਮੀ ਦੀ ਪਹਿਚਾਨ ਜੈਨ ਸਾਹਿਬ ਨਿਵਾਸੀ ਯੂ,ਪੀ ਦੇ ਤੌਰ ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮਾਰਬਲ ਦੀ ਦੁਕਾਨ ਉੱਤੇ ਲੇਬਰ ਦਾ ਕੰਮ ਕਰਦਾ ਸੀ।