ਮੋਗਾ -(ਮਨਦੀਪ ਕੌਰ )- ਮੋਗਾ ਜਿਲ੍ਹੇ ਦੇ ਪਿੰਡ ਹਿੰਮਤਪੁਰਾ ਦੇ ਵਿੱਚੋਂ ਇੱਕ ਬਹੁਤ ਹੀ ਦਿਲਚਸਪ ਮਾਮਲਾ ਸਾਮ੍ਹਣੇ ਆਇਆ ਹੈ । ਜਿਸ ਦੀ ਇੱਕ ਫੋਟੋ ਬੋਹਤ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ । ਜਿੱਥੇ ਪਿੰਡ ਦੇ ਕੁਛ ਨੌਜਵਾਨਾਂ ਵਲੋਂ ਪਿੰਡ ਦੇ ਸਰਪੰਚ ਨੂੰ ਇਕ ਬੇਨਤੀ ਪੱਤਰ ਦਿੱਤਾ ਗਿਆ ਜਿਸ ਵਿਚ ਉਹਨਾਂ ਨੇ ਆਪਣੇ ਪਿੰਡ ਦੇ ਲੋਕਾਂ ਓਹਨਾ ਨੂੰ ਟਿੱਚਰਾਂ ਕਰਨ ਦੇ ਇਲਜਾਮ ਲਗਾਏ ਹਨ ।
ਮਾਮਲਾ ਪਿੰਡ ਹਿੰਮਤਪੁਰਾ ਦਾ ਹੈ । ਜਿੱਥੇ ਓਥੋਂ ਦੇ ਰਹਿਣ ਵਾਲੇ 30-30 ਸਾਲਾਂ ਦੇ ਨੌਜਵਾਨਾਂ ਨੂੰ ਪਿੰਡ ਦੇ ਸਰਪੰਚ ਨੂੰ ਲਿਖਤੀ ਪੱਤਰ ਦਿੱਤਾ ਹੈ । ਜਿਸ ਵਿੱਚ ਓਹਨਾ ਨੇ ਲਿਖਿਆ ਹੈ ਕਿ ਉਹ 30-30 ਸਾਲ ਦੇ ਹੋ ਗਏ ਹਨ ।ਪਰ ਓਹਨਾ ਦੇ ਵਿਆਹ ਨਹੀਂ ਹੋ ਰਹੇ ਅਤੇ ਪਿੰਡ ਦੇ ਲੋਕ ਓਹਨਾ ਨੂੰ ਛੜਾ-ਛੜਾ ਕਹਿ ਕੇ ਬੁਲਾਉਂਦੇ ਹਨ । ਅਤੇ ਓਹਨਾ ਓੱਤੇ ਤਰ੍ਹਾ ਤਰ੍ਹਾ ਦੇ ਤੰਜ ਕਸਦੇ ਹਨ ।
ਉਹਨਾਂ ਕੇ ਅੱਗੇ ਲਿਖਦੇ ਹੋਏ ਕਿਹਾ ਹੈ ਕਿ ਓਹਨਾ ਲਈ ਜਲਦੀ ਤੋਂ ਜਲਦੀ ਰਿਸ਼ਤੇ ਲੱਭੇ ਜਾਣ।ਅਤੇ ਵਿਆਹ ਕਰਵਾਏ ਜਾਣ ।ਤਾ ਜੌ ਪਿੰਡ ਦੇ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਹੋ ਸਕੇ । ਓਹਨਾ ਨੌਜਵਾਨਾਂ ਨੇ ਕਿਹਾ ਕਿ ਓਹਨਾ ਦੀਆਂ ਇਹ ਮੰਗਾਂ ਪਹਿਲ ਦੇ ਅਧਾਰ ਉੱਤੇ ਪੂਰੀਆ ਕੀਤੀਆ ਜਾਣ । ਬਾਕੀ ਪਿੰਡ ਦੇ ਕੰਮ ਤਾਂ ਬਾਅਦ ਵਿੱਚ ਵੀ ਹੀ ਜਾਣ ਗੇ । ਓਹਨਾ ਕਿਹਾ ਕਿ ਅਗਰ ਓਹਨਾ ਦੀਆਂ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ। ਅਤੇ ਪੂਰੇ ਪੰਜਾਬ ਦੇ ਵਿੱਚ ਇਸਦੀ ਲਹਿਰ ਚੱਲੇਗੀ।