ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਰੋਜ਼ ਹੀ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੁੰਦੀ ਹੈ ਪਰ ਪੰਜਾਬ ਪੁਲਿਸ ਸ਼ਾਇਦ ਇਹਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਦੇ ਵਿੱਚ ਨਾਕਾਮ ਹੋ ਗਈ ਹੈ। ਇਸ ਲਈ ਹੀ ਚੋਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਨਾ ਹੀ ਇਹ ਦਿਨ ਦੇਖਦੇ ਹਨ ਅਤੇ ਨਾ ਹੀ ਰਾਤ ਬਹੁਤ ਹੀ ਧੜੱਲੇ ਦੇ ਨਾਲ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ।
ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਮਾਡਲ ਹਾਊਸ ਵਿੱਚੋ ਦੇਖਣ ਨੂੰ ਮਿਲਿਆ ਹੈ । ਜਿਸ ਦੇ ਵਿੱਚ ਇੱਕ ਚੋਰ ਸਪਲੈਂਡਰ ਮੋਟਰਸਾਈਕਲ ਨੰਬਰ PB 08 ET 6367 ਨੂੰ ਲੈ ਕੇ ਫਰਾਰ ਹੋ ਗਿਆ । ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਜਿਸ ਦੇ ਵਿੱਚ ਚੋਰ ਦਾ ਚਿਹਰਾ ਸਾਫ ਤੌਰ ਨਾਲ ਦੇਖਿਆ ਜਾ ਸਕਦਾ ਹੈ।
ਪੀੜਿਤ ਸਚੇ ਨੇ ਦੱਸਿਆ ਕਿ ਉਸ ਨੇ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਭਾਰਗੋ ਥਾਣੇ ਦੇ ਵਿੱਚ ਦਰਜ ਕਰਵਾ ਦਿੱਤੀ ਹੈ। ਪਰ ਉਸ ਨੂੰ ਇਹ ਲੱਗਦਾ ਹੈ ਕਿ ਪੁਲਿਸ ਉਸ ਦੀ ਬਾਈਕ ਨੂੰ ਨਹੀਂ ਲੱਭ ਸਕੇਗੀ। ਗੌਰਤਲਬ ਹੈ ਕਿ ਜਲੰਧਰ ਦੇ ਵਿੱਚ ਆਏ ਦਿਨ ਰੋਜ਼ ਹੀ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿੱਚੋਂ ਕਈ ਮਾਮਲੇ ਪੁਲਿਸ ਸੁਲਝਾਉਣ ਦੇ ਵਿੱਚ ਅਸਮਰਥ ਰਹਿੰਦੀ ਹੈ ਜਿਸ ਕਾਰਨ ਲੋਕਾਂ ਦਾ ਵਿਸ਼ਵਾਸ ਪੁਲਿਸ ਉੱਤੋਂ ਘਟ ਰਿਹਾ ਹੈ।