ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਤੋਂ ਅੱਜ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਮਰਾਲਾ ਦੀ ਕਪਿਲਾ ਕਲੋਨੀ ਵਿੱਚ ਗਵਾਂਢੀ ਵੱਲੋਂ ਇੱਕ ਵਕੀਲ ਉੱਪਰ ਜਾਨ -ਲੇਵਾ ਹਮਲਾ ਕੀਤਾ ਗਿਆ ਹੈ। ਇਹ ਘਟਨਾ ਸਵੇਰੇ 9:40 ਦੀ ਹੈ। ਇਸ ਘਟਨਾ ਦੇ ਵਿੱਚ ਵਕੀਲ ਦੀ ਪਤਨੀ ਅਤੇ ਮਾਂ ਨੂੰ ਵੀ ਗੰਭੀਰ ਚੋਟਾ ਆਈਆਂ ਹਨ। ਦੱਸਿਆ ਜਾ ਰਿਹਾ ਹੈ ਵਕੀਲ ਦੀ ਪਤਨੀ ਅਤੇ ਵਕੀਲ ਦੀ ਮਾਂ ਵਕੀਲ ਦੇ ਬਚਾਅ ਲਈ ਅੱਗੇ ਆਈਆਂ ਸਨ। ਜਿਨ੍ਹਾਂ ਦੇ ਉੱਤੇ ਵੀ ਅੰਨੇ-ਵਾਹ ਵਾਰ ਕੀਤੇ ਗਏ ਹਨ। ਜਿਸ ਤੋਂ ਬਾਅਦ ਤਿੰਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ । ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।
ਜਾਣਕਾਰੀ ਮੁਤਾਬਿਕ ਵਕੀਲ ਕੁਲਤਾਰ ਸਿੰਘ ਆਪਣੀ ਬਾਈਕ ‘ਤੇ ਘਰ ਤੋਂ ਆਪਣੇ ਦਫਤਰ ਜਾ ਰਹੇ ਸਨ । ਇਸ ਦੌਰਾਨ ਗੁਆਂਢੀ ਬਿਲੂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਕੁਲਤਾਰ ਸਿੰਘ ਨੂੰ ਬਚਾਉਣ ਲਈ ਅੱਗੇ ਆਇਆਂ ਉਹਨਾਂ ਦੀ ਪਤਨੀ ਮਨਪ੍ਰੀਤ ਕੌਰ ਅਤੇ ਮਾਂ ਸ਼ਰਨਜੀਤ ਕੌਰ ਉੱਤੇ ਵੀ ਹਮਲਾ ਕੀਤਾ ਗਿਆ ਅਤੇ ਇਸ ਲਗਾਈ ਵਿੱਚ ਕਈ ਵਾਰ ਦੋਵਾਂ ਔਰਤਾਂ ਉੱਤੇ ਲੱਗੇ ਜਿਸ ਕਰਕੇ ਉਹ ਵੀ ਜ਼ਖਮੀ ਹੋ ਗਈਆਂ। ਹਮਲੇ ਵਿੱਚ ਕੁਲਤਾਰ ਦੇ ਸਿਰ ‘ਤੇ ਡੂੰਘਾ ਜ਼ਖਮ ਹੋਇਆ, ਜਿਸ ‘ਚ ਦੋ ਟਾਂਕੇ ਲੱਗੇ। ਉਹਨਾਂ ਦੀ ਮਾਂ ਸ਼ਰਨਜੀਤ ਦੇ ਕੰਨ ਦੇ ਨੇੜੇ ਗਹਿਰਾ ਜ਼ਖਮ ਹੋਇਆ, ਜਿਸ ‘ਚ 9 ਟਾਂਕੇ ਲੱਗੇ। ਮਨਪ੍ਰੀਤ ਦਾ ਹੱਥ ਟੁੱਟ ਗਿਆ ਅਤੇ ਸਰੀਰ ‘ਤੇ ਕਈ ਜਖਮ ਆਏ।
ਤਿੰਨਾਂ ਨੂੰ ਇਲਾਜ਼ ਲਈ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ । ਜਿਥੇ ਡਾਕਟਰਾਂ ਨੇ ਉਹਨਾਂ ਦੀ ਸਥਿਤੀ ਸਥਿਰ ਦੱਸਿਆ ਹੈ। ਪੀੜਤ ਵਕੀਲ ਨੇ ਕਿਹਾ ਕਿ ਦੋਸ਼ੀ ਬਿੱਲੂ ਕੁਝ ਦਿਨਾਂ ਤੋਂ ਘਰ ਦੇ ਬਾਹਰ ਖੜਾ ਰਹਿ ਕੇ ਗਾਲ੍ਹਾਂ ਕੱਢ ਰਿਹਾ ਸੀ। ਮੁਹੱਲੇ ਦੇ ਲੋਕਾਂ ਦੇ ਅਨੁਸਾਰ, ਦੋਸ਼ੀ ਬਿੱਲੂ ਨਸ਼ੇ ਦਾ ਆਦੀ ਹੈ ਅਤੇ ਪਹਿਲਾਂ ਵੀ ਕਈ ਵਾਰੀ ਝਗੜੇ ਕਰ ਚੁੱਕਾ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਜਿਸ ਦੇ ਆਧਾਰ ਉੱਤੇ ਦੋਸ਼ੀ ਬਿੱਲੂ ਦੀ ਤਾਂ ਲਾਸ਼ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਦੋਸ਼ੀ ਘਟਨਾ ਦੀ ਬਾਅਦ ਤੋਂ ਹੀ ਫਰਾਰ ਹੈ ।