International desk -ਅਮਰੀਕਾ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਯਾਤਰੀਆਂ ਨਾਲ ਭਰਿਆ ਇੱਕ ਡੈਲਟਾ ਏਅਰਲਾਈਨਸ ਦਾ ਜਹਾਜ ਬੁੱਧਵਾਰ ਦੀ ਰਾਤ ਨੂੰ ਭਿਆਨਕ ਟਰਬੂਲੈਂਸ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਕਈ ਯਾਤਰੀਆਂ ਦੀ ਸਿਹਤ ਵਿਗੜ ਗਈ ਅਤੇ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ । ਐਮਰਜੰਸੀ ਲੈਂਡਿੰਗ ਤੋਂ ਬਾਅਦ ਜਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲੈਜਾਇਆ ਗਿਆ।
ਜਾਣਕਾਰੀ ਦੇ ਮੁਤਾਬਿਕ ਡੈਲਟਾ ਦੀ ਇਹ ਫਲਾਈਟ ਸਾਲਟ ਲੇਕ ਤੋਂ ਐਮਸਟਰਡੈਮ ਜਾ ਰਹੀ ਸੀ ਕਿ ਰਸਤੇ ‘ਚ ਅਚਾਨਕ ਇਹ ਭਿਆਨਕ ਤੂਫ਼ਾਨ ‘ਚ ਘਿਰ ਗਈ, ਜਿਸ ਕਾਰਨ ਇਹ ਜ਼ਬਰਦਸਤ ਟਰਬੂਲੈਂਸ ਦਾ ਸ਼ਿਕਾਰ ਹੋ ਗਈ ਤੇ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਮਿਨੀਪੋਲਿਸ ਸੇਂਟ ਪਾਲ ਇੰਟਰਨੈਸ਼ਨਲ ਏਅਰਪੋਰਟ ‘ਤੇ ਐਮਰਜੈਂਸੀ ਲੈਡ ਕਰਵਾਉਣਾ ਪਿਆ।
ਲੈਂਡ ਹੋਣ ਦੇ ਮਗਰੋਂ ਤੁਰੰਤ ਮੈਡੀਕਲ ਟੀਮਾਂ ਨੇ ਆ ਕੇ ਜਹਾਜ ਵਿੱਚੋਂ ਯਾਤਰੀਆਂ ਨੂੰ ਉਤਾਰਿਆ ਉਨਾਂ ਦੇ ਵਿੱਚੋਂ ਤਕਰੀਬਨ 25 ਯਾਤਰੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਨਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ । ਜਿਕਰਯੋਗ ਹੈ ਕਿ ਮਈ 2024 ‘ਚ ਸਿੰਗਾਪੁਰ ਏਅਰਲਾਈਨਜ਼ ਦੀ ਇਕ ਫਾਲਈਟ ਵੀ ਭਿਆਨਕ ਟਰਬੂਲੈਂਸ ਦਾ ਸ਼ਿਕਾਰ ਹੋ ਗਈ ਸੀ, ਜਿਸ ਕਾਰਨ ਲੰਬੇ ਵਕਫ਼ੇ ‘ਚ ਪਹਿਲੀ ਵਾਰ ਕਿਸੇ ਯਾਤਰੀ ਦੀ ਮੌਤ ਹੋ ਗਈ ਸੀ।