ਜਲੰਧਰ -(ਮਨਦੀਪ ਕੌਰ)- ਇਲੈਕਟਰੋਨਿਕ ਮੀਡੀਆ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਪ੍ਰਧਾਨ ਸੰਦੀਪ ਸਾਹੀ ਦੀ ਅਗਵਾਈ ਹੇਠ ਸ਼ਹਿਰ ਦੇ ਮੇਅਰ ਵਨੀਤ ਧੀਰ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਏਜੰਡਾ ਸ਼ਹਿਰ ਵਿੱਚ ਘੁੰਮ ਰਹੇ ਫਰਜੀ ਪੱਤਰਕਾਰਾਂ ਨੂੰ ਲੈ ਕੇ ਸੀ। ਪ੍ਰਧਾਨ ਸੰਦੀਪ ਸਾਹੀ ਨੇ ਮੇਅਰ ਵਨੀਤ ਧੀਰ ਨੂੰ ਇਸ ਗੱਲ ਤੋਂ ਜਾਨੂ ਕਰਵਾਇਆ ਹੈ ਕਿ ਸ਼ਹਿਰ ਵਿੱਚ ਕੁਝ ਅਜਿਹੇ ਪੱਤਰਕਾਰ ਘੁੰਮ ਰਹੇ ਹਨ। ਜੋ ਖੁਦ ਨੂੰ ਪੱਤਰਕਾਰ ਕਹਿ ਕੇ ਲੋਕਾਂ ਨੂੰ ਬਲੈਕਮੇਲ ਕਰਦੇ ਹਨ । ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਇਹ ਪੱਤਰਕਾਰ ਹੈ ਹੀ ਨਹੀਂ। ਉਹ ਲੋਕ ਸਿਰਫ ਪੱਤਰਕਾਰਾਂ ਦੀ ਆੜ ਦੇ ਵਿੱਚ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਨੂੰ ਠੱਗਦੇ ਹਨ।
ਹੁਣ ਇਹੋ ਜਿਹੇ ਲੋਕ ਲੋਕਾਂ ਦੇ ਸੰਬੰਧ ਦੇ ਵਿੱਚ ਨਗਰ ਨਿਗਮ ਦਫਤਰ ਦੇ ਵਿੱਚ ਸ਼ਿਕਾਇਤਾਂ ਵੀ ਦਰਜ ਕਰਾਉਣ ਲੱਗੇ ਹਨ। ਕਦੀ ਕਿਸੇ ਦੇ ਘਰ ਦੀ ਸ਼ਿਕਾਇਤ ਕਰ ਦਿੱਤੀ ਤਾਂ ਕਦੀ ਕਿਸੇ ਦੀ ਦੁਕਾਨ ਦੀ। ਇਸ ਗੰਭੀਰ ਮੁੱਦੇ ਨੂੰ ਲੈ ਕੇ ਐਸੋਸੀਏਸ਼ਨ ਨੇ ਅੱਜ ਮੇਅਰ ਵਨੀਤ ਧੀਰ ਦੇ ਨਾਲ ਮੁਲਾਕਾਤ ਕੀਤੀ। ਅਤੇ ਉਨਾਂ ਨੂੰ ਬੇਨਤੀ ਕੀਤੀ ਹੈ ਕਿ ਇਹੋ ਜਿਹੇ ਲੋਕਾਂ ਦੀ ਕਿਸੀ ਵੀ ਤਰ੍ਹਾ ਦੀ ਸ਼ਿਕਾਇਤ ਕਹਿਣ ਕੋਈ ਵੀ ਐਕਸ਼ਨ ਨਾ ਲਿਆ ਜਾਵੇ।
ਇਸ ਵਿੱਚ ਇਲੈਕਟਰੋਨਿਕ ਮੀਡੀਆ ਐਸੋਸੀਏਸ਼ਨ ਪ੍ਰਧਾਨ ਦਾ ਕਹਿਣਾ ਹੈ ਕਿ ਪੱਤਰਕਾਰਾਂ ਦਾ ਕੰਮ ਸਿਰਫ ਖਬਰ ਲਗਾਉਣਾ ਹੈ ਨਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਕਰਨਾ। ਇਸ ਸਭ ਦੇ ਵਿੱਚ ਨਗਰ ਨਿਗਮ ਦੇ ਕੁਛ ਅਧਿਕਾਰੀ ਵੀ ਸ਼ਾਮਿਲ ਹਨ। ਮੇਅਰ ਵਨੀਤ ਧੀਰ ਨੇ ਇਸ ਗੱਲ ਨੂੰ ਖੁਦ ਮੰਨਿਆ ਹੈ । ਮੇਅਰ ਵਨੀਤ ਧੀਰ ਨੇ ਕਿਹਾ ਹੈ ਕਿ ਉਹ ਐਸੋਸੀਏਸ਼ਨ ਦੇ ਨਾਲ ਮਿਲ ਕੇ ਇਸ ਵਿਰੁੱਧ ਇੱਕ ਮੁਹਿੰਮ ਚਲਾਉਣਗੇ ਤਾਂ ਕਿ ਇਹੋ ਜਿਹੇ ਪੱਤਰਕਾਰਾਂ ਦੇ ਕੋਲੋਂ ਲੋਕ ਪ੍ਰੇਸ਼ਾਨ ਨਾ ਹੋਣ।
ਇਸ ਮੌਕੇ ਨਰਿੰਦਰ ਨੰਦਨ, ਪਵਨ ਧੂਪਰ, ਪਰਮਜੀਤ ਸਿੰਘ ਰੰਗਪੁਰੀ, ਅਸ਼ਵਨੀ ਮਲਹੋਤਰਾ, ਵਿਨੇਪਾਲ ਜੈਦ, ਨਰੇਸ਼ ਭਾਰਦਵਾਜ, ਸੁਧੀਰ ਪੁਰੀ, ਰਾਜੇਸ਼ ਸ਼ਰਮਾ, ਮਦਨ ਬਾਰਦਵਾਜ, ਮਨੀਸ਼ ਸ਼ਰਮਾ, ਪੰਕਜ ਸੋਨੀ, ਅਤੁਲ ਸ਼ਰਮਾ, ਪਰਵੀਨ ਸ਼ਰਮਾ, ਸੰਦੀਪ ਸ਼ਰਮਾ, ਕੁਸ਼ ਚਾਵਲਾ ,ਜਸਪ੍ਰੀਤ ਸਿੰਘ, ਪ੍ਰਦੀਪ ਸ਼ਰਮਾ ਨੋਨੂ ਅਤੇ ਹੋਰ ਵਿਅਕਤੀ ਸ਼ਾਮਿਲ ਸਨ।