ਲੁਧਿਆਣਾ -(ਮਨਦੀਪ ਕੌਰ )- ਪੰਜਾਬ ਦੇ ਵਿੱਚ ਆਏ ਦਿਨ ਏਜੰਟਾ ਵੱਲੋਂ ਕੀਤੇ ਠੱਗੀ ਠੋਰੀ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਜਿਹਾ ਹੀ ਇੱਕ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਪੁਲਿਸ ਦੇ ਇੱਕ ਸਰਵਿਸ ਵਿੱਚ ਤੈਨਾਤ ਏਐਸਆਈ ਨੂੰ 1 ਕਰੋੜ 40 ਲੱਖ ਰੁਪਏ ਦੀ ਇਮੀਗ੍ਰੇਸ਼ਨ ਠੱਗੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਏਐਸਆਈ ਸਰਬਜੀਤ ਸਿੰਘ ਨੇ ਆਪਣੇ ਟਰੈਵਲ ਏਜੰਟ ਭਰਾ ਅਤੇ ਇੱਕ ਹੋਰ ਸਾਥੀ ਦੀ ਮਦਦ ਦੇ ਨਾਲ ਇੱਕ ਪਰਿਵਾਰ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਿਆ ਸਰਬਜੀਤ ਸਿੰਘ ਇਸ ਵੇਲੇ ਕਪੂਰਥਲਾ ਪੁਲਿਸ ਵਿੱਚ ਤੈਨਾਤ ਹਨ। ਲੁਧਿਆਣਾ ਕ੍ਰਾਈਮ ਬਰਾਂਚ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੋਰ ਦੋਸ਼ੀ ਫਰਾਰ ਹਨ।
ਸ਼ਿਕਾਇਤ ਕਰਤਾ ਆਕਾਸ਼ ਵੀਰ ਸਿੰਘ ਜੋ ਕਿ ਮੋਗਾ ਦਾ ਰਹਿਣ ਵਾਲਾ ਹੈ ਨੇ ਏਐਸਆਈ ਸਰਬਜੀਤ ਸਿੰਘ ਉਸ ਦੇ ਭਰਾ ਦਿਲਜੀਤ ਸਿੰਘ ਉਰਫ ਡੋਨ ਅਤੇ ਸਾਥੀ ਜੈ ਜਗਤ ਜੋਸ਼ੀ ਉੱਤੇ ਦੋਸ਼ ਲਾਇਆ ਹੈ ਕਿ ਉਹਨਾਂ ਨੇ ਉਸ ਨੂੰ ਅਮਰੀਕਾ ਦੇ ਵਿੱਚ ਕਾਨੂਨੀ ਤਰੀਕੇ ਦੇ ਨਾਲ ਐਂਟਰੀ ਦਿਵਾਉਣ ਅਤੇ ਵਰਕ ਪਰਮਿਟ ਲੈ ਕੇ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਬਾਅਦ ਉਹਨਾਂ ਨੇ ਉਸ ਨੂੰ ਦੁਬਈ ਅਤੇ ਅਲ ਸਲਵਾਰਡੋਰ ਰਾਹੀਂ ਮਸ਼ਹੂਰ ਖੋਫਨਾਖ ਡੋਕੀ ਰੂਟ ਤੋਂ ਗੁਜ਼ਾਰ ਕੇ ਤਸਕਰੀ ਰਾਹੀਂ ਭੇਜ ਦਿੱਤਾ।
ਆਕਾਸ਼ ਵੀਰ ਨੇ ਦੱਸਿਆ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਨੂੰ ਵਰਕ ਵੀਜ਼ਾ ਮਿਲ ਜਾਏਗਾ। ਪਰ 7 ਅਗਸਤ 2023 ਨੂੰ ਉਹ ਦੁਬਈ ਲਈ ਉਡਾਨ ਭਰੀ ਅਤੇ ਫਿਰ ਉਹਨਾਂ ਨੂੰ ਗੈਰ ਕਾਨੂਨੀ ਤਰੀਕੇ ਨਾਲ ਅਲ ਸਲਵਾਡੋਰ ਭੇਜ ਦਿੱਤਾ ਗਿਆ ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਪਹਿਲਾਂ ਹੀ 90 ਲੱਖ ਰੁਪਏ ਦੇ ਦਿੱਤੇ ਸਨ। ਪਰ ਬਾਅਦ ਵਿੱਚ ਏਜੰਟਾਂ ਨੇ ਧਮਕੀਆਂ ਦੇ ਕੇ ਹੋਰ 50 ਲੱਖ ਰੁਪਏ ਵੀ ਵਸੂਲ ਲਏ ਆਖਰਕਾਰ ਉਹਨਾਂ ਨੂੰ ਮੈਕਸੀਕੋ ਦੀ ਸਰਹੱਦ ਰਾਹੀਂ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਲਈ ਮਜਬੂਰ ਕੀਤਾ ਗਿਆ।
ਦੱਸ ਸਤੰਬਰ 2023 ਨੂੰ ਅਮਰੀਕੀ ਸਰਹੱਦ ਤੇ ਕਾਬੂ ਆਉਣ ਤੋਂ ਬਾਅਦ ਆਕਾਸ਼ਵੀਰ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਦੇ ਨਾਲ ਲਗਾਤਾਰ ਇੱਕ ਸਾਲ ਤੋਂ ਵੱਧ ਸਮੇਂ ਤੱਕ ਡਿਪੋਰਟ ਹੋਣ ਤੋਂ ਬਚਣ ਲਈ ਕਾਨੂੰਨੀ ਲੜਾਈ ਲੜਦਾ ਰਿਹਾ ਉਸ ਨੇ ਦੱਸਿਆ ਮੈਂ ਉੱਥੇ ਰਹਿਣ ਲਈ ਛੋਟੇ ਛੋਟੇ ਕੰਮ ਕੀਤੇ ਅਤੇ ਏਜਂਟਾਂ ਵੱਲੋਂ ਵਾਅਦੇ ਕੀਤੇ ਦਸਤਾਵੇਜਾਂ ਦੀ ਭਾਲ ਕਰਦਾ ਰਿਹਾ। ਆਖਿਰਕਾਰ ਅਮਰੀਕੀ ਅਧਿਕਾਰੀਆਂ ਨੇ ਉਨਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦੇ ਦਿੱਤਾ ਫਿਰ ਅਸੀਂ 22 ਜੂਨ 2025 ਨੂੰ ਅੰਮ੍ਰਿਤਸਰ ਵਾਪਸ ਆ ਗਏ।

