National desk –(ਮਨਦੀਪ ਕੌਰ)- ਟਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਉੱਤੇ ਹੁਣ ਸਿਰਫ ਟਰੈਫਿਕ ਪੁਲਿਸ ਹੀ ਨਹੀਂ ਆਮ ਆਦਮੀ ਵੀ ਚਲਾਨ ਕਰ ਸਕਦਾ ਹੈ। ਦਰਅਸਲ ਮਾਮਲਾ ਦਿੱਲੀ ਦਾ ਹੈ ਜਿੱਥੇ ਦਿੱਲੀ ਟਰੈਫਿਕ ਪੁਲਿਸ ਨੇ ਆਮ ਲੋਕਾਂ ਨੂੰ ਟਰੈਫਿਕ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਇੱਕ ਸਮਾਰਟ ਫੋਨ ਐਪ “PRAHARI “ਲਾਂਚ ਕੀਤਾ ਹੈ। ਇਸ ਐਪ ਦੇ ਜਰੀਏ ਨਾ ਸਿਰਫ ਤੁਸੀ ਟਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੀ ਰਿਪੋਰਟ ਕਰ ਸਕਦੇ ਹੋ ਬਲਕਿ ਮਹੀਨੇ ਦੇ 50 ਹਜਾਰ ਰੁਪਏ ਤੱਕ ਵੀ ਕਮਾ ਸਕਦੇ ਹੋ।
“Prahari” ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰੋ। ਉਸ ਵਿੱਚ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਵਾਓ । ਇਸ ਤੋਂ ਬਾਅਦ ਅਗਰ ਤੁਸੀਂ ਸੜਕ ਉੱਤੇ ਕਿਸੇ ਵਾਹਨ ਨੂੰ ਟਰੈਫਿਕ ਦੀ ਉਲੰਘਣਾ ਕਰਦੇ ਹੋਏ ਦੇਖੋ , ਜਾਂ ਫਿਰ ਨੋ ਪਾਰਕਿੰਗ ਦੇ ਵਿੱਚ ਜਾਂਦੇ ਹੋਏ ਦੇਖੋ, ਜਾਂ ਬਾਈਕ ਚਲਾਉਂਦੇ ਹੋਏ ਹੈਲਮਟ ਨਾ ਪਾਇਆ ਹੋਵੇ, ਗੱਡੀ ਚਲਾਉਂਦੇ ਹੋਏ ਸੀਟ ਬੈਲਟ ਨਾ ਲਾਈ ਹੋਵੇ, ਤਾਂ ਉਸ ਕਾਰਤੀ ਜਾਂ ਮੋਟਰਸਾਈਕਲ ਦੀ ਸਾਫ ਤਸਵੀਰ ਲੈ ਕੇ ਉਸ ਦੇ ਨਾਲ ਟਾਈਮ ਅਤੇ ਲੋਕੇਸ਼ਨ ਅਪਲੋਡ ਕਰੋ ।
ਡੀਸੀਪੀ ਟਰੈਫਿਕ ਏਕੇ ਸਿੰਘ ਨੇ ਦੱਸਿਆ ਕਿ ਇਸ ਐਪ ਦੇ ਜਰੀਏ ਉਹਨਾਂ ਨੂੰ ਤਕਰੀਬਨ 1400 ਤੋਂ ਲੈ ਕੇ 1500 ਰੋਜਾਨਾ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ। ਉਸ ਤੋਂ ਬਾਅਦ ਹਾਰ ਸ਼ਿਕਾਇਤ ਦੀ ਪੁਲਿਸ ਵੱਲੋਂ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ। ਹਾਂ ਕਿ ਇਹ ਪਤਾ ਲੱਗ ਸਕੇ ਕਿ ਇਹ ਮਾਮਲਾ ਸਹੀ ਹੈ ਜਾਂ ਗਲਤ । ਕਿਸੀ ਨਿੱਜੀ ਰੰਜਿਸ਼ ਦੇ ਨਾਲ ਤਾਂ ਨਹੀਂ ਜੁੜਿਆ ਹੋਇਆ। ਸਾਰਾ ਕੁਝ ਸਹੀ ਪਾਏ ਜਾਣ ਤੇ ਉਸ ਵਿਅਕਤੀ ਦੇ ਘਰ ਚਲਾਣ ਪਹੁੰਚ ਜਾਂਦਾ ਹੈ ਅਤੇ ਸ਼ਿਕਾਇਤ ਦਰਜ ਕਰਾਉਣ ਵਾਲੇ ਨੂੰ ਇੱਕ ਨੋਟੀਫਿਕੇਸ਼ਨ ਮਿਲ ਜਾਂਦਾ ਹੈ।
ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਲੋਕਾਂ ਨੂੰ ਇਸ ਦੇ ਵਿੱਚ ਉਤਸਾਹਿਤ ਕਰਨ ਲਈ ਇਸ ਐਪ ਦੇ ਜਰੀਏ ਇਨਾਮ ਵੀ ਰੱਖਿਆ ਹੈ। ਹਰ ਮਹੀਨੇ ਜਿਆਦਾ ਕੰਟਰੀਬਿਊਟ ਕਰਨ ਵਾਲੇ ਨੂੰ ਕੈਸ਼ ਪ੍ਰਾਈਜ ਵੀ ਦਿੱਤਾ ਜਾਵੇਗਾ।
ਪਹਿਲਾ ਇਨਾਮ -50000
ਦੂਜਾ ਇਨਾਮ -25000
ਤੀਜਾ ਇਨਾਮ-15000
ਚੋਥਾ ਇਨਾਮ -10000
ਇਸ ਦੇ ਨਾਲ ਦਿੱਲੀ ਟ੍ਰੈਫਿਕ ਪੁਲਿਸ ਨਾ ਸਿਰਫ ਇਸ ਐਪ ਦੇ ਜਰੀਏ ਲੋਕਾਂ ਨੂੰ ਟਰੈਫਿਕ ਦੇ ਨਿਯਮਾਂ ਬਾਰੇ ਜਾਣੂ ਕਰਵਾ ਰਹੀ ਹੈ ਉਥੇ ਹੀ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰ ਰਹੀ ਹੈ ।