Entertainment desk –ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੁਮੈਰਾ ਅਸਗਰ ਦੀ ਮੌਤ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਅਦਾਕਾਰਾ ਦੀ ਲਾਸ਼ ਕਰਾਚੀ ਸਥਿਤ ਫਲੈਟ ਵਿੱਚੋਂ ਬਹੁਤ ਹੀ ਖਰਾਬ ਹਾਲਤ ਦੇ ਵਿੱਚ ਮਿਲੀ ਹੈ। ਜਿਸ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਪਾਕਿਸਤਾਨੀ ਅਦਾਕਾਰਾ ਦੀ ਮੌਤ ਕਰੀਬਨ ਦੋ ਹਫਤੇ ਪਹਿਲਾਂ ਦੀ ਹੀ ਹੋ ਚੁੱਕੀ ਹੈ । ਜਿਸ ਦੀ ਕਿਸੇ ਨੂੰ ਕੰਨੋ-ਕੰਨੀ ਖਬਰ ਤੱਕ ਨਹੀਂ ਹੋਈ।
ਰਿਪੋਰਟਾਂ ਮੁਤਾਬਿਕ ਪਾਕਿਸਤਾਨੀ ਅਦਾਕਾਰਾ ਦੀ ਲਾਸ਼ 8 ਜੁਲਾਈ ਨੂੰ ਉਹਨਾਂ ਦੇ ਕਰਾਚੀ ਇਤਿਹਾਦ ਕਮਰਸ਼ੀਅਲ ਇਲਾਕੇ ਵਿੱਚ ਸਥਿਤ ਫਲੈਟ ਵਿੱਚੋਂ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਪੁਲਿਸ ਨੇ ਦਰਵਾਜ਼ਾ ਖੜਕਾਇਆ । ਜਦੋਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਫਿਰ ਦਰਵਾਜਾ ਤੋੜ ਦਿੱਤਾ ਗਿਆ। ਜਦੋਂ ਪੁਲਿਸ ਘਰ ਦੇ ਅੰਦਰ ਦਾਖਲ ਹੋਈ ਤਾਂ ਮਸ਼ਹੂਰ ਅਦਾਕਾਰਾ ਦੀ ਲਾਸ਼ ਗਲੀ ਸੜੀ ਹਾਲਤ ਦੇ ਵਿੱਚ ਪਈ ਹੋਈ ਸੀ। ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਅਦਾਕਾਰਾ ਦੀ ਮੌਤ ਕਰੀਬਨ ਦੋ ਹਫਤੇ ਪਹਿਲਾਂ ਦੀ ਹੋ ਚੁੱਕੀ ਹੈ ।
ਫਿਲਹਾਲ ਹਜੇ ਮੌਤ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਪੁਲਿਸ ਜਾਂਚ ਕਰ ਰਹੀ ਹੈ ਫਿਲਹਾਲ ਇਸ ਨੂੰ ਕੁਦਰਤੀ ਮੌਤ ਮੰਨੀ ਜਾ ਰਹੀ ਹੈ। ਫੋਰੈਂਸਿੰਗ ਟੀਮ ਮੌਕੇ ਉੱਤੇ ਪਹੁੰਚ ਕੇ ਸਾਰੇ ਸਬੂਤ ਇਕੱਠੇ ਕਰਨ ਵਿੱਚ ਜੁੱਟ ਗਈ ਹੈ। ਬਾਕੀ ਮੌਤ ਦੇ ਅਸਲੀ ਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਹੁਣ ਤੋਂ ਬਾਅਦ ਹੀ ਪਤਾ ਲੱਗੇਗੀ।