ਹੁਸ਼ਿਆਰਪੁਰ -(ਮਨਦੀਪ ਕੌਰ )- ਹੁਸ਼ਿਆਰਪੁਰ ਦੇ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ ਜਦੋਂ ਦਸੂਹਾ – ਹਾਜੀਪੁਰ ਰੋਡ ਉੱਤੇ ਇੱਕ ਬੱਸ ਬੇਕਾਬੂ ਹੋ ਕੇ ਪਲਟ ਗਈ। ਇਹ ਦਰਦਨਾਕ ਹਾਦਸਾ ਸਗਰਾ ਅੱਡੇ ਦੇ ਕੋਲ ਹੋਇਆ ।
ਜਿਸ ਦੇ ਵਿੱਚ 4 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।ਜਦ ਕਿ 2 ਦਰਜਨ ਦੇ ਕਰੀਬ ਲੋਕ ਜਖਮੀ ਹੋ ਗਏ । ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ । ਕਈ ਜਖਮੀਆਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਜਿਹਨਾ ਨੂੰ ਪਹਿਲ ਦੇ ਆਧਾਰ ਉੱਤੇ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸ਼ਨ ਮੌਕੇ ਉੱਤੇ ਪਹੁੰਚ ਗਿਆ । ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ । ਹਾਲਾਂਕਿ ਅਜੇ ਤਕ ਤਾਂ ਇਹੀ ਸਾਮ੍ਹਣੇ ਆ ਰਿਹਾ ਹੈ ਕਿ ਬੱਸ ਬੁਹਤ ਜਿਆਦਾ ਤੇਜ਼ ਸੀ ਜਿਸ ਕਾਰਨ ਡਰਾਈਵਰ ਕੋਲੋ ਬੁਆ ਬੇਕਾਬੂ ਹੋ ਕੇ ਪਲਟ ਗਈ ।