ਟਾਂਡਾ –(ਮਨਦੀਪ ਕੌਰ )- ਬਰਸਾਤ ਦੇ ਲਈ ਜਿੱਥੇ ਕਈ ਥਾਵਾਂ ਉੱਤੇ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਇੱਕ ਬੜੀ ਹੀ ਦੁਖਦਾਈ ਖਬਰ ਟਾਂਡੇ ਦੇ ਪਿੰਡ ਐਯਪੁਰ ਤੋਂ ਸੁਣਨ ਵਿੱਚ ਆਈ ਹੈ। ਜਿੱਥੇ ਅੱਜ ਸਵੇਰੇ 5:30 ਵਜੇ ਦੋ ਮੰਜ਼ਿਲਾਂ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਪਿਤਾ ਦੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦ ਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਪਰਵਾਸੀ ਮਜ਼ਦੂਰ ਸ਼ੰਕਰ ਮੰਡਲ ਆਪਣੀਆਂ ਚਾਰ ਧੀਆਂ ਅਤੇ ਪਤਨੀ ਦੇ ਨਾਲ ਇੱਥੇ ਰਹਿੰਦਾ ਸੀ। ਸ਼ੰਕਰ ਮੰਡਲ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਅੱਜ ਸਵੇਰੇ 5:30 ਵਜੇ ਜਦੋਂ ਉਹ ਸਾਰੇ ਘਰ ਦੇ ਅੰਦਰ ਸੋ ਰਹੇ ਸਨ ਤਾਂ ਉਹਨਾਂ ਉੱਤੇ ਘਰ ਵੀ ਛੱਤ ਡਿੱਗ ਗਈ।
ਇਸ ਘਟਨਾ ਦੇ ਵਿੱਚ ਪੂਰਾ ਪਰਿਵਾਰ ਮਲਬੇ ਦੇ ਥੱਲੇ ਦੱਬ ਗਿਆ। ਛੱਤ ਡਿੱਗਣ ਦੀ ਸੂਚਨਾ ਮਿਲਦੇ ਹੀ ਸਾਰੇ ਮਹੱਲਾਂ ਨਿਵਾਸੀ ਉੱਥੇ ਪਹੁੰਚ ਗਏ ਅਤੇ ਪ੍ਰਵਾਸੀਆਂ ਦੀ ਮਦਦ ਵਿੱਚ ਜੁੱਟ ਗਏ। ਬਹੁਤ ਹੀ ਜ਼ਿਆਦਾ ਮਸ਼ੱਕਤ ਤੋਂ ਬਾਅਦ ਮੁਹੱਲਾ ਨਿਵਾਸੀ ਪਰਿਵਾਰ ਨੂੰ ਮਲਬੇ ਥੱਲਿਓਂ ਕੱਢਣ ਵਿੱਚ ਕਾਮਯਾਬ ਹੋ ਗਏ । ਹਾਦਸੇ ਦੇ ਵਿੱਚ ਸ਼ੰਕਰ ਮੰਡਲ, ਧੀ ਪੂਜਾ, ਅਤੇ ਸ਼ਿਵਾਨੀ ਦੀ ਮੌਤ ਹੋ ਗਈ। ਮੈਂ ਉਹਦੇ ਕੀ ਪਤਨੀ ਅਤੇ ਦੋ ਹੋਰ ਧੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਜਿਨਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।