ਗੁਰਦਾਸਪੁਰ -(ਮਨਦੀਪ ਕੌਰ )- ਮੁੰਡੇ ਵਾਲਿਆਂ ਵੱਲੋਂ ਕੁੜੀ ਤੇ ਪੈਸੇ ਲਗਾ ਕੇ ਵਿਦੇਸ਼ ਭੇਜਣਾ ਅਤੇ ਵਿਦੇਸ਼ ਜਾ ਕੇ ਕੁੜੀ ਦਾ ਮੁੱਕਰ ਜਾਣਾ ਇਹ ਗੱਲ ਇੱਕ ਆਮ ਜਿਹੀ ਹੋ ਗਈ ਹੈ । ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋਹਾਂ ਪਰਿਵਾਰਾਂ ਦੇ ਵਿੱਚ ਬੈਠ ਕੇ ਪਹਿਲਾਂ ਹੀ ਇਹ ਗੱਲ ਹੋਈ ਸੀ ਕਿ ਮੁੰਡੇ ਵਾਲੇ ਕੁੜੀ ਉੱਤੇ ਪੈਸੇ ਲਗਾ ਕੇ ਉਸਨੂੰ ਯੂ ਕੇ ਸਟਡੀ ਵੀਜੇ ਤੇ ਭੇਜਣ ਲਈ ਅਤੇ ਬਾਅਦ ਵਿੱਚ ਕੁੜੀ ਉਹਨਾਂ ਦੇ ਪੁੱਤਰ ਨੂੰ ਸਪਾਊਸ ਵੀਜੇ ਉੱਪਰ ਯੂ ਕੇ ਬੁਲਾ ਲਵੇਗੀ । ਪਰ ਕੁੜੀ ਯੂਕੇ ਪਹੁੰਚ ਗਏ ਆਪਣੇ ਕੀਤੇ ਹੋਏ ਵਾਅਦੇ ਤੋਂ ਮੁੱਕਰ ਗਏ। ਜਿਸ ਤੋਂ ਬਾਅਦ ਅੱਕ ਕੇ ਪਤੀ ਦੁਆਰਾ ਪੁਲਿਸ ਵਿੱਚ ਸ਼ਿਕਾਇਤ ਦਿੱਤੀ ਗਈ ।
ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਫੋਰਮ ਲਾਲ ਨੇ ਦੱਸਿਆ ਕਿ ਬਾਨੂੰ ਵਰਮਾ ਪੁੱਤਰ ਰਾਕੇਸ਼ ਕੁਮਾਰ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਸ ਦਾ ਵਿਆਹ 2023 ਦੇ ਵਿੱਚ ਅਲੀਸ਼ਾ ਭਗਤ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਦੋਵਾਂ ਧੀਰਾਂ ਨੇ ਬੈਠ ਕੇ ਆਮੋ ਸਾਹਮਣੇ ਇਹ ਗੱਲ ਕੀਤੀ ਸੀ ਕਿ ਅਲੀਸ਼ਾ ਵਿਆਹ ਤੋਂ ਬਾਅਦ ਸਟਡੀ ਵੀਜੇ ਉੱਤੇ ਯੂਕੇ ਜਾਵੇਗੀ ਅਤੇ ਬਾਅਦ ਵਿੱਚ ਬਾਨੋ ਨੂੰ ਸਪਾਊਸ ਵੀਜੇ ਉੱਤੇ ਉਥੇ ਬੁਲਾ ਲਵੇਗੀ। ਅਤੇ ਬਾਹਰ ਜਾਣ ਦਾ ਜੋ ਵੀ ਖਰਚਾ ਹੋਵੇਗਾ ਇਹ ਦੋਨੇ ਧਿਰਾਂ ਆਪਸ ਦੇ ਵਿੱਚ ਅੱਧਾ ਅੱਧਾ ਕਰਨਗੇ। ਬਨੂ ਨੇ ਦੱਸਿਆ ਕਿ ਅਲੀਸ਼ਾ ਨੂੰ ਬਾਹਰ ਭੇਜਣ ਉੱਪਰ ਕੁੱਲ ਉਸ ਦਾ 15 ਤੋਂ 20 ਲੱਖ ਰੁਪਏ ਦਾ ਖਰਚਾ ਹੋਇਆ ਹੈ। ਬਾਹਰ ਜਾਣ ਤੋਂ ਬਾਅਦ ਅਲੀਸ਼ਾ ਆਪਣੀ ਮਾਤਾ ਪਿਤਾ ਦੇ ਨਾਲ ਇੱਕ ਸਲਾਹ ਹੋ ਕੇ ਆਪਣੇ ਵਾਅਦੇ ਉਪਰੋਂ ਮੁੱਕਰ ਗਈ । ਅਤੇ ਬੰਨੂ ਦਾ ਸਪਾਊਸ ਵੀਜ਼ਾ ਨਹੀਂ ਲਗਵਾਇਆ।
ਬੰਨੂ ਵਰਮਾ ਨੇ ਕਿਹਾ ਕਿ ਅਜਿਹਾ ਕਰਕੇ ਉਸ ਦੇ ਨਾਲ 15 ਤੋਂ 20 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ।ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਸਿਟੀ ਪੁਲਸ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਅਲੀਸ਼ਾ ਭਗਤ, ਉਸ ਦੀ ਮਾਤਾ ਆਸ਼ਾ ਰਾਣੀ ਤੇ ਪਿਤਾ ਇੰਦਰਜੀਤ ਭਗਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।